News

ਜੇ ਫ਼ੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ: ਨਵਜੋਤ ਸਿੱਧੂ

ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਲਈ ਕਾਂਗਰਸ ਦੇ ਹੀ ਮੰਤਰੀਆਂ ਵੱਲੋਂ ਹਾਈ ਕਮਾਨ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਘਰ ਰਾਤ ਦੇ ਖਾਣੇ ‘ਤੇ 58 ਵਿਧਾਇਕ ਤੇ ਅੱਠ ਸੰਸਦ ਮੈਂਬਰਾਂ ਨੂੰ ਸ਼ਾਮਿਲ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਨਵਜੋਤ ਸਿੱਧੂ ਨੂੰ ਦਿਖਾਉਣ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈ।

Punjab Congress crisis: Amarinder attends Sidhu's programme - Telegraph  India

ਇਸ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੰਨਾਂ ‘ਚ ਦੇਖਿਆ ਜਾ ਸਕਦਾ ਹੈ ਕਿ ਰਾਣਾ ਸੋਢੀ, ਸਾਧੂ ਸਿੰਘ ਧਰਮਸੋਤ, ਵਿਜੇ ਇੰਦਰ ਸਿੰਗਲਾ, ਮਨਪ੍ਰੀਤ ਬਾਦਲ ਮੁੱਖ ਮੰਤਰੀ ਕੋਲ ਬੈਠੇ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਤੋਂ ਬਾਗੀ ਸੁਰਾਂ ਵਿੱਚ ਆਪਣੀ ਹੀ ਪਾਰਟੀ ਖ਼ਿਲਾਫ਼ ਬੋਲਣ ਤੋਂ ਗੁਰੇਜ਼ ਨਹੀਂ ਕੀਤਾ। ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿੱਚ ਬੋਲਦਿਆਂ ਕਿਹਾ ਕਿ ਜੇ ਫ਼ੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ। ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ, ਫ਼ੈਸਲੇ ਲੈਣੇ ਪੈਣਗੇ।

Navjot Sidhu appointed as Punjab Congress Chief :पंजाब कांग्रेस का चीफ बनते  ही सिद्धू का अटैक,'विरोधियों का बिस्तर गोल कर दूंगा'. Sidhu appointed as  Chief of Punjab Congress

ਸਿੱਧੂ ਨੇ ਬਿਜਲੀ ਦਰਾਂ ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਨਿਰਾਸ਼ ਹਨ। ਅੱਜ ਬਿਜਲੀ 9 ਰੁਪੇ ਮਿਲਦੀ ਹੈ ਪਰ ਇਹ ਤਿੰਨ ਰੁਪਏ ਪ੍ਰਤੀ ਯੂਨਿਟ ਮਿਲ ਸਕਦੀ ਹੈ। ਉਹਨਾਂ ਸਵਾਲ ਕੀਤਾ ਕਿ ਘਪਲੇ ਕੌਣ ਕਰ ਰਿਹਾ ਹੈ? ਵਾਈਟ ਪੇਪਰ ਕੌਣ ਨਹੀਂ ਲਿਆਉਣਾ ਚਾਹੁੰਦਾ। ਜੇ ਜਾਨ ਦੀ ਬਾਜ਼ੀ ਵੀ ਲਾਉਣੀ ਪਈ ਤਾਂ ਲਾਵਾਂਗਾ ਪਰ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਾਂਵਾਂਗਾ।

ਨਵਜੋਤ ਸਿੱਧੂ ਬਿਨਾਂ ਨਾਂ ਲਏ ਕੈਪਟਨ ਨੂੰ ਲਲਕਾਰ ਗਏ। ਸਿੱਧੂ ਨੇ ਕਿਹਾ ਕਿ ਮੈਂ ਝੂਠੀਆਂ ਸਹੁੰਆਂ ਨਹੀਂ ਖਾਂਦਾ। ਉਹਨਾਂ ਕਿਹਾ ਕਿ ਇੱਕ ਲੱਖ ਪੋਸਟ ਭਰੀ ਨਹੀਂ ਗਈ। ਇਨ੍ਹਾਂ ਗੱਲਾਂ ਤੋਂ ਸਪਸ਼ਟ ਹੈ ਕਿ ਨਵਜੋਤ ਸਿੱਧੂ ਤੇ ਕੈਪਟਨ ਦੀ ਸੋਚ ਅੱਜ ਵੀ ਵੱਖ-ਵੱਖ ਹੈ ਤੇ ਦੋਵਾਂ ਦਾ ਮਿਲ ਕੇ ਚੱਲਣਾ ਔਖਾ ਹੈ। ਸ਼ਾਇਦ ਇਸੇ ਲਈ ਸਿੱਧੂ ਨੇ ਕਿਹਾ ਜੇਕਰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦਿਆਂਗਾ।

ਦੱਸ ਦੇਈਏ ਕਿ ਪੰਜਾਬ ਦੇ ਚਾਰ ਮੰਤਰੀਆਂ ਨੇ ਮੁੱਖ ਮੰਤਰੀ ਬਦਲਣ ਲਈ ਹਾਈ ਕਮਾਨ ਕੋਲ ਪਹੁੰਚ ਕੀਤੀ ਸੀ, ਪਰ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਉਨ੍ਹਾਂ ਦੀ ਗੱਲ ਸੁਣਨ ਮਗਰੋਂ ਕਿਹਾ ਕਿ, “ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ 2022 ਦੀਆਂ ਚੋਣਾਂ ਲੜੀਆਂ ਜਾਣਗੀਆਂ ਜਿਸ ਤੋਂ ਬਾਅਦ ਬਾਗ਼ੀ ਧੜੇ ਦੇ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਇਲਾਵਾ ਬਾਕੀ ਤਿੰਨ ਮੰਤਰੀ ਬੀਤੇ ਕੱਲ੍ਹ ਹੋਈ ਕੈਬਨਿਟ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ।”

Click to comment

Leave a Reply

Your email address will not be published.

Most Popular

To Top