‘ਜੇ ਪੰਜਾਬੀ ਮਾਂ ਤਾਂ ਹਿੰਦੀ ਮਾਸੀ’, ਗੱਦਾਰ ਕਹਿਣ ’ਤੇ ਨਵੇਂ ਗਾਣੇ ਵਿੱਚ ਦੱਸੀ ਗੁੱਸੇ ਦੀ ਵਜ੍ਹਾ

 ‘ਜੇ ਪੰਜਾਬੀ ਮਾਂ ਤਾਂ ਹਿੰਦੀ ਮਾਸੀ’, ਗੱਦਾਰ ਕਹਿਣ ’ਤੇ ਨਵੇਂ ਗਾਣੇ ਵਿੱਚ ਦੱਸੀ ਗੁੱਸੇ ਦੀ ਵਜ੍ਹਾ

ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਨੇ ਆਪਣੇ ਨਵੇਂ ਗਾਣੇ ‘ਗੱਲ ਸੁਣੋਂ ਪੰਜਾਬੀ ਦੋਸਤੋ’ ਦੇ ਜਰੀਏ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ, ਜਿਨ੍ਹਾਂ ਨੇ ਗੁਰਦਾਸ ਮਾਨ ਨੂੰ ਕੈਨੇਡਾ ’ਚ ਹੋਏ ਸ਼ੋਅ ਦੇ ਦੌਰਾਨ ‘ਗੱਦਾਰ’ ਕਿਹਾ ਸੀ। ਦੱਸ ਦਈਏ ਕਿ ਤਿੰਨ ਸਾਲ ਪਹਿਲਾਂ ਗੁਰਦਾਸ ਮਾਨ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਇੱਕ ਸ਼ੋਅ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੀ ਸਪੋਰਟ ਕਰਦੇ ਹੋਏ ਕਿਹਾ ਸੀ ਕਿ ਜੇ ਪੰਜਾਬੀ ਭਾਸ਼ਾ ਸਾਡੀ ‘ਮਾਂ’ ਭਾਸ਼ਾ ਹੈ ਤਾਂ ਹਿੰਦੀ ਭਾਸ਼ਾ ਸਾਡੀ ‘ਮਾਸੀ’ ਹੈ।

ਇਸ ਸ਼ੋਅ ਦੌਰਾਨ ਉਨ੍ਹਾਂ ਦਾ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਦੇ ਇਸ ਵਿਵਹਾਰ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਆਪੇ ਤੋਂ ਬਾਹਰ ਹੋ ਗਏ ਸੀ। ਇਸ ਦੌਰਾਨ ਉਨ੍ਹਾਂ ਨੇ ਭੱਦੀ ਟਿੱਪਣੀ ਕੀਤੀ ਸੀ। ਉੱਥੇ ਹੀ ਹੁਣ ਗੁਰਦਾਸ ਮਾਨ ਨੇ ਆਪਣੇ ਇਸ ਨਵੇਂ ਗਾਣੇ ਦੇ ਜਰੀਏ ਕੈਨੇਡਾ ਸ਼ੋਅ ’ਚ ਆਪਾ ਖੋਣ ਦਾ ਕਾਰਨ ਦੱਸਿਆ ਹੈ।

ਮਾਨ ਨੇ ਗਾਣੇ ’ਚ ਕਿਹਾ ਕਿ, “ਮੈਨੂੰ ਸਮਝ ਨਹੀਂ ਆਇਆ ਕਿ ਪੰਜਾਬੀ ਮਾਂ ਬੋਲੀ ਦੇ ਉਹ ਕਿਹੜੇ ਠੇਕੇਦਾਰ ਨੇ, ਜਿਹਨਾਂ ਨੇ ਚਲਦੇ ਸ਼ੋਅ ’ਚ ਮੁਰਦਾਬਾਦ ਦੇ ਨਾਅਰੇ ਲਾਏ ਸਨ। ਉਨ੍ਹਾਂ ਨੇ ਮੇਰੇ ਸਾਈਂ ਅਤੇ ਮਾਂ ਦੀ ਫੋਟੋ ਫੜ ਕੇ ਦੁਰਵਿਵਹਾਰ ਕੀਤਾ ਸੀ। ਮੇਰੀ ਮਾਂ ਨੂੰ ਗਾਲ੍ਹਾਂ ਕੱਢੀਆਂ ਸੀ। ਉਨ੍ਹਾਂ ਨੇ ਕਿਹਾ ਕਿ, “ਮੇਰੀ ਮਾਂ ਨੇ ਇੱਕ ਗੱਦਾਰ ਬੱਚੇ ਨੂੰ ਜਨਮ ਦਿੱਤਾ ਹੈ। ਮੈਨੂੰ ਗੁੱਸਾ ਕਿਉਂ ਨਾ ਆਉਦਾਂ ਤੇ ਕਿਉਂ ਮੇਰੇ ਮੂੰਹ ’ਚੋਂ ਗਾਲ੍ਹ ਨਾ ਨਿਕਲਦੀ। ਗੁਰਦਾਸ ਮਾਨ ਨੇ ਤਿੰਨ ਸਾਲ ਬਾਅਦ ਆਪਣੇ ਦਰਦ ਨੂੰ ਇਸ ਨਵੇਂ ਗਾਣੇ ਦੇ ਰਾਹੀਂ ਲੋਕਾਂ ਤੱਕ ਪਹੁੰਚਾਇਆ ਹੈ।

Leave a Reply

Your email address will not be published.