ਜੇ ਤੁਹਾਨੂੰ ਵੀ ਬਿਜਲੀ ਬਿੱਲ ਨਾ ਭਰਨ ਨੂੰ ਲੈ ਕੇ ਆਇਆ ਹੈ ਮੈਸੇਜ ਤਾਂ ਹੋ ਜਾਓ ਸਾਵਧਾਨ!

 ਜੇ ਤੁਹਾਨੂੰ ਵੀ ਬਿਜਲੀ ਬਿੱਲ ਨਾ ਭਰਨ ਨੂੰ ਲੈ ਕੇ ਆਇਆ ਹੈ ਮੈਸੇਜ ਤਾਂ ਹੋ ਜਾਓ ਸਾਵਧਾਨ!

ਜੇ ਤੁਹਾਨੂੰ ਵੀ ਬਿਜਲੀ ਦਾ ਬਿੱਲ ਨਾ ਭਰਨ ਨੂੰ ਲੈ ਕੇ ਮੈਸੇਜ ਆਇਆ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਇੱਕ ਫਰਜ਼ੀ ਸੁਨੇਹਾ ਹੈ। ਇਹ ਬਿਜਲੀ ਵਿਭਾਗ ਵੱਲੋਂ ਨਹੀਂ ਭੇਜਿਆ ਜਾਂਦਾ। ਇਹ ਇੱਕ ਧੋਖਾਧੋੜੀ ਦਾ ਨਵਾਂ ਤਰੀਕਾ ਹੈ ਜਿਸ ਦੀ ਆੜ ’ਚ ਠੱਗਾਂ ਨੇ 2 ਲੋਕਾਂ ਤੋਂ 1 ਲੱਖ 65 ਹਜ਼ਾਰ ਦੀ ਠੱਗੀ ਮਾਰ ਲਈ ਹੈ। ਇਸ ਮਾਮਲੇ ਸੰਬੰਧੀ ਸੈਕਟਰ-37 ਨਿਵਾਸੀ ਨੇ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ 28 ਜੂਨ ਨੂੰ ਉਨ੍ਹਾਂ ਦੇ ਮੋਬਾਈਲ ਤੇ ਬਿਜਲੀ ਨਾ ਭਰਨ ਤੇ ਕੁਨੈਕਸ਼ਨ ਕੱਟਣ ਦਾ ਸੁਨੇਹਾ ਆਇਆ ਸੀ।

Electric Company Scams and How to Avoid Them?

ਸੁਨੇਹੇ ਦੇ ਥੱਲੇ ਮੋਬਾਈਲ ਨੰਬਰ ਲਿਖਿਆ ਹੋਇਆ ਸੀ, ਜਿਸ ਤੇ ਸੰਪਰਕ ਕਰਨ ਨੂੰ ਕਿਹਾ ਗਿਆ ਸੀ। ਉਨ੍ਹਾਂ ਨੇ ਜਦੋਂ ਫੋਨ ਕੀਤਾ ਤਾਂ ਵਿਅਕਤੀ ਨੇ ਖ਼ੁਦ ਨੂੰ ਬਿਜਲੀ ਕਰਮਚਾਰੀ ਦੱਸਿਆ ਅਤੇ ਆਨਲਾਈਨ ਬਿੱਲ ਭਰਨ ਲਈ ਮੋਬਾਈਲ ਫੋਨ ਤੇ ਲਿੰਕ ਭੇਜਿਆ। ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਕਵਿਕਨ ਐਪ ਡਾਊਨਲੋਡ ਹੋ ਗਿਆ। ਜਿਵੇਂ ਹੀ ਐਪ ਨੂੰ ਖੋਲਿਆ ਤਾਂ ਖਾਤੇ ’ਚੋਂ 85 ਹਜ਼ਾਰ ਨਿਕਲਣ ਦਾ ਮੈਸੇਜ ਆਇਆ।

ਜਦੋਂ ਉਨ੍ਹਾਂ ਨੇ ਵਾਪਸ ਫੋਨ ਕੀਤਾ ਤਾਂ ਉਸ ਵਿਅਕਤੀ ਨੇ ਫੋਨ ਨਹੀਂ ਚੱਕਿਆ, ਜਿਸ ਤੇ ਉਨ੍ਹਾਂ ਨੂੰ ਠੱਗੀ ਦਾ ਅਹਿਸਾਸ ਹੋਇਆ। ਉੱਥੇ ਹੀ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਮੋਬਾਈਲ ਫੋਨ ’ਤੇ ਬਿਜਲੀ ਨਾ ਭਰਨ ਤੇ ਕੁਨੈਕਸ਼ਨ ਕੱਟਣ ਦਾ ਮੈਸੇਜ ਆਇਆ ਸੀ। ਉਨ੍ਹਾਂ ਨੇ ਮੈਸੇਜ ’ਤੇ ਦਿੱਤੇ ਨੰਬਰ ’ਤੇ ਫੋਨ ਕੀਤਾ ਤਾਂ ਵਿਅਕਤੀ ਨੇ ਖੁਦ ਨੂੰ ਬਿਜਲੀ ਕਰਮਚਾਰੀ ਦੱਸਿਆ ਅਤੇ ਉਹਨਾਂ ਨੇ ਜਿਵੇਂ ਹੀ ਐਪ ਖੋਲ੍ਹਿਆ ਤਾਂ ਉਨ੍ਹਾਂ ਦੇ ਖਾਤੇ ’ਚੋਂ 81 ਹਜ਼ਾਰ 590 ਰੁਪਏ ਨਿੱਕਲ ਗਏ।

ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਬਿਜਲੀ ਵਿਭਾਗ ਨੇ ਪਹਿਲਾਂ ਹੀ ਲੋਕਾਂ ਨੂੰ ਇਸ ਬਾਰੇ ਚਿਤਾਵਨੀ ਦੇ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਬਿੱਲ ਨਾ ਭਰਨ ਤੇ ਕੁਨੈਕਸ਼ਨ ਕੱਟਣ ਦਾ ਕੋਈ ਵੀ ਮੈਸੇਜ ਭੇਜਿਆ ਗਿਆ ਹੈ। ਇਸ ਦੇ ਬਾਵਜੂਦ ਲੋਕ ਠੱਗਾਂ ਦਾ ਸ਼ਿਕਾਰ ਹੋ ਰਹੇ ਹਨ। ਸਾਈਬਰ ਸੈੱਲ ਨੇ ਅੱਧੀ ਦਰਜਨ ਤੋਂ ਵੱਧ ਸ਼ਿਕਾਇਤਾਂ ਮਿਲਣ ਤੋਂ ਬਾਅਦ ਐਫ.ਆਈ.ਆਰ ਦਰਜ ਕਰ ਦਿੱਤੀ ਹੈ।

 

Leave a Reply

Your email address will not be published.