News

ਜੇਲ੍ਹ ’ਚ ਲੱਗੀ ਭਿਆਨਕ ਅੱਗ, 41 ਕੈਦੀਆਂ ਦੀ ਮੌਤ, 39 ਜ਼ਖ਼ਮੀ

ਇੰਡੋਨੇਸ਼ੀਆ ਦੀ ਰਾਜਧਾਨੀ ਕੋਲ ਜੇਲ੍ਹ ਵਿੱਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਘੱਟੋ-ਘੱਟ 41 ਕੈਦੀਆਂ ਦੀ ਮੌਤ ਹੋ ਗਈ ਤੇ 39 ਜ਼ਖ਼ਮੀ ਹੋ ਗਏ। ਨਿਆਂ ਮੰਤਰਾਲੇ ਦੇ ਸੁਧਾਰ ਵਿਭਾਗ ਦੀ ਬੁਲਾਰਾ ਰੀਕਾ ਅਪ੍ਰਿਯੰਤੀ ਨੇ ਕਿਹਾ ਕਿ ਅਧਿਕਾਰੀ ਇਸ ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੇ ਹਨ। ਡਰੱਗ ਨਾਲ ਜੁੜੇ ਮਾਮਲਿਆਂ ਦੇ ਅਪਰਾਧੀਆਂ ਨੂੰ ਇਸ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਇੰਡੋਨੇਸ਼ੀਆ ‘ਚ ਜੇਲ੍ਹ ਤੋੜਨਾ ਵਰਗੀਆਂ ਘਟਨਾਵਾਂ ਆਮ ਹਨ ਜਿੱਥੇ ਜੇਲ੍ਹਾਂ ‘ਚ ਭੀੜ ਇਕ ਸਮੱਸਿਆ ਬਣ ਗਈ ਹੈ।

Indonesian Prison Riot Allows Inmates to Flee - The New York Times

ਇਨ੍ਹਾਂ ਜੇਲ੍ਹਾਂ ‘ਚ ਵੱਡੀ ਗਿਣਤੀ ‘ਚ ਗੈਰਕਾਨੂਨੀ ਨਸ਼ਿਆਂ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਰੱਖਿਆ ਜਾਂਦਾ ਹੈ। ਇਹ ਜੇਲ੍ਹ 1225 ਕੈਦੀਆਂ ਲਈ ਤਿਆਰ ਕੀਤੀ ਗਈ ਸੀ ਪਰ ਇਸ ਸਮੇਂ ਇਸ ‘ਚ 2000 ਤੋਂ ਵੱਧ ਕੈਦੀ ਸਨ। ਜਿਸ ਬਲਾਕ ‘ਚ ਅੱਗ ਲੱਗੀ ਉਸ ‘ਚ ਕਰੀਬ 122 ਕੈਦੀ ਸਨ।

ਉਨਾਂ ਦੱਸਿਆ ਕਿ ਕੁਝ ਘੰਟਿਆਂ ਬਾਅਦ ਅੱਗ ਨੂੰ ਬੁਝਾਇਆ ਗਿਆ ਤੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਕੁਝ ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

Click to comment

Leave a Reply

Your email address will not be published.

Most Popular

To Top