News

ਜੇਲ੍ਹ ‘ਚ ਬੰਦ ਆਸਾਰਾਮ ਨੂੰ ਹੋਇਆ ਕੋਰੋਨਾ, ਆਈਸੀਯੂ ‘ਚ ਭਰਤੀ

ਜੇਲ੍ਹ ਵਿੱਚ ਕੈਦ ਆਸਾਰਾਮ ਨੂੰ ਕੋਰੋਨਾਵਾਇਰਸ ਹੋ ਗਏ ਹਨ। ਆਸਾਰਾਮ ਦੀ ਹਾਲਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਜੋਧਪੁਰ ਦੇ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਆਸਾਰਾਮ ਬਲਾਤਕਾਰ ਦਾ ਦੋਸ਼ੀ ਮੰਨਿਆ ਗਿਆ ਹੈ ਅਤੇ ਉਹ ਇੱਥੇ ਸਜ਼ਾ ਭੁਗਤ ਰਿਹਾ ਹੈ।

Asaram Bapu has assets worth Rs 10,000 crore - India News

ਦੱਸ ਦੇਈਏ ਕਿ ਆਸਾਰਾਮ ਦੀ ਕੋਵਿਡ ਰਿਪੋਰਟ ਬੁੱਧਵਾਰ ਸ਼ਾਮ ਨੂੰ ਪਾਜ਼ੀਟਿਵ ਆਈ। ਰਿਪੋਰਟਾਂ ਅਨੁਸਾਰ ਆਸਾਰਾਮ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ। ਆਸਾਰਾਮ ਬਾਪੂ ਤੋਂ ਇਲਾਵਾ ਇੱਥੋਂ ਦੇ 12 ਹੋਰ ਕੈਦੀ ਵੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਤੋਂ ਪਹਿਲਾਂ 18 ਫਰਵਰੀ ਨੂੰ ਆਸਾਰਾਮ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਹਾਲਾਂਕਿ, ਕੋਈ ਵੀ ਗੰਭੀਰ ਹਾਲਤ ਨਾ ਮਿਲਣ ਕਾਰਨ ਉਸ ਨੂੰ ਦੋ ਦਿਨਾਂ ਬਾਅਦ ਵਾਪਸ ਜੋਧਪੁਰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਇਸ ਖ਼ਬਰ ਤੋਂ ਬਾਅਦ ਆਸਾਰਾਮ ਦੇ ਵੱਡੀ ਗਿਣਤੀ ਪੈਰੋਕਾਰ ਜੇਲ ਦੇ ਬਾਹਰ ਇਕੱਠੇ ਹੋ ਗਏ ਸਨ ਅਤੇ ਪੁਲਿਸ ਨੂੰ ਉਨ੍ਹਾਂ ਨੂੰ ਉਥੋਂ ਹਟਾਉਣ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

Click to comment

Leave a Reply

Your email address will not be published.

Most Popular

To Top