ਜੇਲ੍ਹ ’ਚ ਕੈਦੀਆਂ ਦੇ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ, ਜੇਲ੍ਹ ਮੰਤਰੀ ਨੇ ਲਿਆ ਸਖ਼ਤ ਐਕਸ਼ਨ  

 ਜੇਲ੍ਹ ’ਚ ਕੈਦੀਆਂ ਦੇ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ, ਜੇਲ੍ਹ ਮੰਤਰੀ ਨੇ ਲਿਆ ਸਖ਼ਤ ਐਕਸ਼ਨ  

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀਆਂ ਕਾਫ਼ੀ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਨੂੰ ਲੈ ਕੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀਡੀਓ ਦਾ ਪਤਾ ਲੱਗਣ ਤੋਂਬਾਅਦ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਕਾਬਲੇਗੌਰ ਹੈ ਕਿ ਜੇਲ੍ਹ ਵਿੱਚ ਨਸ਼ਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਪੰਜਾਬ ਸਰਕਾਰ ਦੇ ਸਾਰੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।

ਵਾਇਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਇੱਕ ਪੰਨੀ ਤੋਂ ਨਸ਼ਾ ਲੈ ਰਹੇ ਹਨ। ਜੇਲ੍ਹ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ, ਇਸ ਵੀਡੀਓ ਦੀ ਹਰ ਪਹਿਲੂ ਤੋਂ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ’ਚ ਹਰੇਕ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇ, ਜਿਸ ਦੀ ਸ਼ਮੂਲੀਅਤ ਇਸ ਵੀਡੀਓ ਨਾਲ ਜੁੜੀ ਹੋਈ ਹੈ।

ਸਪੈਸ਼ਲ ਟਾਸਕ ਫੋਰਸ ਵੱਲੋਂ ਗੁਪਤ ਆਪ੍ਰੇਸ਼ਨ ਚਲਾਉਣ ਤੋਂ ਬਾਅਦ ਗੋਇੰਦਵਾਲ ਸਾਹਿਬ ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਜੇਲ੍ਹ ਵਿੱਚ ਬੈਠੇ ਕੈਦੀਆਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾ ਰਿਹਾ ਸੀ। ਕੋਈ ਜਾਂਚ ਨਾ ਕਰਨ ਦੇ ਬਦਲੇ ਮੋਟੀ ਰਕਮ ਲੈ ਰਿਹਾ ਸੀ। ਇਸ ਤੋਂ ਇਲਾਵਾ ਐਸਟੀਐਫ ਨੇ ਦੋ ਅਜਿਹੇ ਜੇਲ੍ਹ ਵਾਰਡਨ ਵੀ ਗ੍ਰਿਫ਼ਤਾਰ ਕੀਤੇ ਹਨ, ਜਿਹਨਾਂ ਦੇ ਕਬਜ਼ੇ ਤੋਂ ਹੈਰੋਇਨ ਦੀ ਬਰਾਮਦਗੀ ਕੀਤੀ ਗਈ। ਇਹ ਵਾਰਡਨ ਜੇਲ੍ਹ ਵਿੱਚ ਬੈਠੇ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਦੇ ਸਨ।

Leave a Reply

Your email address will not be published.