ਜੇਲ੍ਹ ’ਚੋਂ ਮਿਲੇ 13 ਮੋਬਾਇਲ, ਜੇਲ੍ਹ ਕੰਪਲੈਕਸ ਦੀ ਸੁਰੱਖਿਆ ਦੇ ਨਾਲ ਹੋ ਰਿਹਾ ਖਿਲਵਾੜ

 ਜੇਲ੍ਹ ’ਚੋਂ ਮਿਲੇ 13 ਮੋਬਾਇਲ, ਜੇਲ੍ਹ ਕੰਪਲੈਕਸ ਦੀ ਸੁਰੱਖਿਆ ਦੇ ਨਾਲ ਹੋ ਰਿਹਾ ਖਿਲਵਾੜ

ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਵਿੱਚ ਬੀਤੇ ਦਿਨ ਹੋਈ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਚ ਜੇਲ੍ਹ ਗਾਰਦ ਨੇ ਹਵਾਲਾਤੀਆਂ ਤੋਂ 13 ਮੋਬਾਇਲ ਬਰਾਮਦ ਕੀਤੇ। ਅੱਧਾ ਦਰਜਨ ਤੋਂ ਵੱਧ ਮਿਲੇ ਮੋਬਾਇਲਾਂ ਨੇ ਜਿੱਥੇ ਸੁਰੱਖਿਆ ਵਿੱਚ ਖਾਮੀਆਂ ਦੇਖੀਆਂ ਉੱਥੇ ਹੀ ਜੇਲ੍ਹ ਵਿੱਚ ਮੋਬਾਇਲ ਨਜਾਇਜ਼ ਰੂਪ ਨਾਲ ਮਿਲਣ ਦੀ ਗੱਲ ਵੀ ਸਾਫ਼ ਹੋ ਗਈ ਹੈ।

Six cell phones recovered from jail inmates in Ludhiana

ਹਾਲਾਂਕਿ ਇਸ ਸਬੰਧੀ ਪੁਲਿਸ ਨੇ ਪ੍ਰਿਜ਼ਨ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੁੱਲ 11 ਬੰਦੀਆਂ ਤੇ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਜੇਲ੍ਹ ਸਟਾਫ਼ ਵੀ ਮੋਬਾਇਲਾਂ ਦੀ ਰਿਕਵਰੀ ਤੋਂ ਬਾਅਦ ਚੁੱਪ ਹਨ ਕਿਉਂਕਿ ਇਹ ਸਿੱਧਾ ਜੇਲ੍ਹ ਕੰਪਲੈਕਸ ਦੀ ਸੁਰੱਖਿਆ ਦੇ ਨਾਲ ਖਿਲਵਾੜ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਹਾਲਾਂਕਿ ਹਰ ਵਾਰ ਹੀ ਜੇਲ੍ਹ ਤੋਂ ਮੋਬਾਇਲ ਮਿਲਣ ਤੋਂ ਬਾਅਦ ਸਟਾਫ਼ ਵੱਲੋਂ ਦਾਅਵਾ ਕਰ ਦਿੱਤਾ ਜਾਂਦਾ ਹੈ ਕਿ ਅੱਗੇ ਤੋਂ ਅਜਿਹੀ ਘਟਨਾ ਨਹੀਂ ਵਾਪਰੇਗੀ ਜਾਂ ਜੇਲ੍ਹ ਦੇ ਅੰਦਰ ਕਿਸੇ ਵੀ ਸੂਰਤ ਵਿੱਚ ਮੋਬਾਇਲ ਨਹੀਂ ਜਾਣ ਦਿੱਤਾ ਜਾਵੇਗਾ ਪਰ ਸੁਰੱਖਿਆ ਵਿੱਚ ਸੰਨ੍ਹ ਲਗਾਉਣ ਵਾਲੇ ਸ਼ਰਾਰਤੀ ਅਨਸਰ ਵੀ ਹਮੇਸ਼ਾ ਨਵਾਂ ਰਸਤਾ ਖੋਜ ਲੈਂਦੇ ਹਨ।

Leave a Reply

Your email address will not be published.