ਜੇਲ੍ਹਾਂ ‘ਚ ਕਿਵੇਂ ਪਹੁੰਚ ਰਹੇ ਮੋਬਾਈਲ? ਫ਼ਰੀਦਕੋਟ ਜੇਲ੍ਹ ‘ਚੋਂ ਫਿਰ ਮਿਲੇ 9 ਫ਼ੋਨ

 ਜੇਲ੍ਹਾਂ ‘ਚ ਕਿਵੇਂ ਪਹੁੰਚ ਰਹੇ ਮੋਬਾਈਲ? ਫ਼ਰੀਦਕੋਟ ਜੇਲ੍ਹ ‘ਚੋਂ ਫਿਰ ਮਿਲੇ 9 ਫ਼ੋਨ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਦੋ ਟੱਚ ਸਕਰੀਨ ਤੇ 7 ਕੀਪੈਡ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ ਇੱਕ ਕੈਦੀ ਤੇ 5 ਹਵਾਲਾਤੀਆਂ ਸਮੇਤ ਨਾਮਲੂਮਾਂ ਖਿਲਾਫ਼ ਥਾਣਾ ਕੋਤਵਾਲੀ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

Previous govts plundered Punjab of its resources: CM Bhagwant Mann -  Hindustan Times

ਇਸ ਸਾਲ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 400 ਮੋਬਾਈਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ ਫਰੀਦਕੋਟ ਦੀ ਮਾਡਰਨ ਜੇਲ੍ਹ ਵਿਚੋਂ ਬਹੁਤ ਸਾਰੇ ਫੋਨ ਤੇ ਨਸ਼ਾ ਬਰਾਮਦ ਹੁੰਦਾ ਰਹਿੰਦਾ ਹੈ। ਪਿਛਲੇ ਸਮੇਂ ਦੌਰਾਨ 6 ਅਗਸਤ ਨੂੰ ਜੇਲ੍ਹ ਦਾ ਇੱਕ ਸਹਾਇਕ ਸੁਪਰਡੈਂਟ ਵਿੰਨੀ ਟਾਂਕ ਨੂੰ ਜੇਲ੍ਹ ਵਿੱਚ ਨਸ਼ਾ ਤੇ ਮੋਬਾਈਲ ਫੋਨ ਸਪਲਾਈ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ।

ਜੇਲ ਪ੍ਰਸ਼ਾਸ਼ਨ ਦਾ ਦਾਅਵਾ ਹੈ ਕਿ ਇਹ ਸਾਰੀ ਬਰਾਮਦਗੀ ਉੰਨਾ ਦੀ ਢਿੱਲ ਕਾਰਨ ਨਹੀਂ, ਸਗੋਂ ਉੰਨਾ ਵਲੋਂ ਕੀਤੀ ਜਾ ਰਹੀ ਸਖਤੀ ਕਾਰਨ ਹੋ ਰਹੀ ਹੈ।  ਜੇਲ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਹਰ ਰੋਜ ਦਿਨ ਰਾਤ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ।

ਇਹ ਮੋਬਾਈਲ ਪੇਸ਼ੀ ਲਈ ਬਾਹਰ ਜਾਣ ਵਾਲੇ ਹਵਾਲਾਤੀਆਂ ਵਲੋਂ ਆਪਣੇ ਪ੍ਰਾਈਵੇਟ ਪਾਰਟ ਵਿਚ ਲੂਕਾ ਕੇ ਲਿਆਂਦੇ ਜਾ ਰਹੇ ਹੈ ਤੇ ਜੇਲ ਪ੍ਰਸ਼ਾਸਨ ਕੋਲ ਬੋਡੀ ਸਕੈਨ ਕਰਨ ਦੇ ਉਪਕਰਨ ਨਹੀਂ ਹਨ। ਉਨਾਂ ਕਿਹਾ ਕਿ ਜੇਲ ਵਿਭਾਗ ਵਲੋ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਖਤ ਤਾੜਨਾ ਕੀਤੀ ਗਈ ਹੈ ਅਤੇ ਕਈ ਵਾਰ ਕਾਰਵਾਈ ਵੀ ਕੀਤੀ ਜਾ ਚੁੱਕੀਆਂ ਹਨ। ਨਾਲ ਹੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ।

 

Leave a Reply

Your email address will not be published.