ਜੇਲ੍ਹਾਂ ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ, ਫ਼ਰੀਦਕੋਟ ਜੇਲ੍ਹ ਚੋਂ ਬਰਾਮਦ ਹੋਏ ਕਈ ਮੋਬਾਇਲ

 ਜੇਲ੍ਹਾਂ ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ, ਫ਼ਰੀਦਕੋਟ ਜੇਲ੍ਹ ਚੋਂ ਬਰਾਮਦ ਹੋਏ ਕਈ ਮੋਬਾਇਲ

ਫਰੀਦਕੋਟ ਮਾਡਰਨ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਦੇ ਬੰਦੀਆਂ ਤੇ ਬੈਰਕਾਂ ਵਿੱਚ ਲਕੋ ਕੇ ਰੱਖੇ ਕੁੱਲ 32 ਮੋਬਾਇਲ, 10 ਸਿਮ, ਚਾਰਜਰ, ਹੈੱਡਫੋਨ ਅਤੇ ਘੜੀ ਬਰਾਮਦ ਹੋਣ ਤੇ ਸਥਾਨਕ ਥਾਣਾ ਸਿਟੀ ਵਿਖੇ ਜੇਲ੍ਹ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਹਾਇਕ ਸੁਪਰਡੈਂਟਾਂ ਮੁਤਾਬਕ ਜੇਲ੍ਹ ਦੇ ਬਲਾਕ-ਐਲ ਦੀ ਬੈਰਕ 6, ਬਲਾਕ–ਜੇ ਦੀ ਬੈਰਕ-4, ਬਲਾਕ-ਏ ਦੀ ਬੈਰਕ-6 ਅਤੇ ਬਲਾਕ-ਕੇ ਦੀ ਬੈਰਕ-4 ਦੀ ਅਚਾਨਕ ਚੈਕਿੰਗ ਕੀਤੀ ਤਾਂ ਕੈਦੀ ਜੱਜ ਸਿੰਘ,

ਕੈਦੀ ਹਰਪ੍ਰੀਤ ਸਿੰਘ, ਹਵਾਲਾਤੀ ਗੁਰਵਿੰਦਰ ਸਿੰਘ, ਹਵਾਲਾਤੀ ਗੌਰਵ ਛਾਬੜਾ, ਹਵਾਲਾਤੀ ਕਿ੍ਰਸ਼ਨ ਕੁਮਾਰ, ਹਵਾਲਾਤੀ ਵਰਿੰਦਰ ਸਿੰਘ, ਹਵਾਲਾਤੀ ਸਿਮਰਜੀਤ ਸਿੰਘ, ਹਵਾਲਾਤੀ ਪ੍ਰਦੀਪ ਕੁਮਾਰ, ਹਵਾਲਾਤੀ ਕੁਲਦੀਪ ਸਿੰਘ, ਹਵਾਲਾਤੀ ਚਮਕੌਰ ਸਿੰਘ, ਕੈਦੀ ਗੁਰਜੈਪਾਲ ਸਿੰਘ, ਹਵਾਲਾਤੀ ਮੋਹਣ ਸਿੰਘ, ਕੈਦੀ ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਉਰਫ਼ ਰਿੰਕੂ ਅਤੇ ਕੈਦੀ ਗੁਰਮੇਲ ਸਿੰਘ ਪਾਸੋਂ ਮੋਬਾਈਲ, 10 ਸਿੰਮ ਬਰਾਮਦਗੀ ਤੋਂ ਇਲਾਵਾ ਜੇਲ੍ਹ ਦੇ ਲੰਗਰ-ਬੀ ਦੀ ਬੈਰਕ-4 ਵਿੱਚੋਂ 12 ਕੀਪੈਡ ਮੋਬਾਈਲ ਲਾਵਾਰਿਸ ਹਾਲਤ ਵਿੱਚ ਬਰਾਮਦਗੀ ਸਮੇਤ ਕੁੱਲ 32 ਮੋਬਾਈਲ ਅਤੇ ਹੋਰ ਸਮੱਗਰੀ ਬਰਾਮਦ ਹੋਈ।

Leave a Reply

Your email address will not be published.