Uncategorized

ਜੀਰੇ ਦੇ ਪਾਣੀ ਨਾਲ ਪੇਟ ਦਰਦ ਸਣੇ ਹੋਰ ਬਿਮਾਰੀਆਂ ਤੋਂ ਮਿਲੇਗੀ ਰਾਹਤ

ਜੀਰਾ ਸਿਰਫ ਭਾਰਤੀ ਭੋਜਨ ਦਾ ਅਹਿਮ ਹਿੱਸਾ ਹੀ ਨਹੀਂ ਸਗੋਂ ਇਸ ਦਾ ਪਾਣੀ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

5 Health Benefits Of Drinking Jeera Water - Lifeberrys English | DailyHunt

ਜੀਰੇ ਦਾ ਪਾਣੀ ਬਣਾਉਣ ਦਾ ਤਰੀਕਾ

ਇੱਕ ਗਿਲਾਸ ਪਾਣੀ ਵਿੱਚ ਦੋ ਚਮਚ ਜੀਰਾ ਪਾਓ। ਇਸ ਨੂੰ ਰਾਤ ਦੇ ਸਮੇਂ ਭਿਓਂ ਕੇ ਰੱਖੋ। ਸਵੇਰ ਦੇ ਸਮੇਂ ਜੀਰੇ ਸਮੇਤ ਇਸ ਪਾਣੀ ਨੂੰ ਉਬਾਲ ਕੇ ਛਾਣ ਲਵੋ ਅਤੇ ਠੰਡਾ ਹੋਣ ਮਗਰੋਂ ਪੀ ਲਵੋ। ਇਸ ਵਿੱਚ ਮੌਜੂਦ ਆਇਰਨ, ਕਾਪਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਗੁਣ ਹੁੰਦੇ ਹਨ ਜੋ ਕਿ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।

19 Health Benefits of Jeera Water that Will Affect Your Life -  DrHealthBenefits.com

ਇਸ ਦੇ ਫ਼ਾਇਦੇ

ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਢਿੱਡ ਫੁਲਣਾ ਅਤੇ ਐਸਡਿਟੀ ਦੀ ਸਮੱਸਿਆ ਖਤਮ ਹੁੰਦੀ ਹੈ। ਇਸ ਨਾਲ ਪੂਰਾ ਸਰੀਰ ਡਿਟਾਕਸ ਹੁੰਦਾ ਹੈ। ਕਈ ਬਿਮਾਰੀਆਂ ਤੋਂ ਇਹ ਸਾਨੂੰ ਬਚਾਉਂਦਾ ਹੈ। ਇਹ ਪਾਣੀ ਬਲੱਡ ਸਰਕੁਲੇਸ਼ਨ ਦੀ ਸਮੱਸਿਆ ਠੀਕ ਕਰਨ ਦੇ ਨਾਲ-ਨਾਲ ਸਰੀਰ ਦੇ ਦਰਦ ਦੀ ਸਮੱਸਿਆ ਵੀ ਦੂਰ ਕਰਦਾ ਹੈ।

ਢਿੱਡ ਫੁੱਲਣ ਤੋਂ ਰਾਹਤ

ਕਈ ਵਾਰ ਖਾਣਾ ਖਾਣ ਤੋਂ ਤੁਰੰਤ ਬਾਅਦ ਜਾਂ ਗੈਸ ਦੀ ਵਜ੍ਹਾ ਕਾਰਨ ਢਿੱਡ ਫੁੱਲ ਜਾਂਦਾ ਹੈ। ਜੀਰੇ ਦਾ ਪਾਣੀ ਇਸ ਫੁੱਲੇ ਹੋਏ ਢਿੱਡ ਅਤੇ ਕਬਜ਼ ਤੋਂ ਨਿਜ਼ਾਤ ਦਿਵਾਉਂਦਾ ਹੈ।

ਕੋਲੈਸਟਰੋਲ ਲੈਵਲ ਕੰਟਰੋਲ

ਇਹ ਪਾਣੀ ਨਿਯਮਿਤ ਰੂਪ ਵਿੱਚ ਪੀਣ ਨਾਲ ਵਜ਼ਨ ਕੰਟਰੋਲ ਹੁੰਦਾ ਹੈ ਅਤੇ ਕੋਲੈਸਟ੍ਰੋਲ ਦਾ ਲੈਵਲ ਵੀ ਘਟਦਾ ਹੈ। ਜਿਸ ਦੇ ਚੱਲਦੇ ਭਵਿੱਖ ਵਿੱਚ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਨਹੀਂ ਰਹਿੰਦਾ ।

ਸਿਰ ਦਰਦ ਅਤੇ ਢਿੱਡ ਦਰਦ

ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਡਾਈਜੇਸ਼ਨ ਠੀਕ ਰਹਿੰਦਾ ਹੈ। ਇਸ ਵਿੱਚ ਮੌਜੂਦ ਆਇਰਨ ਖੂਨ ਵਿੱਚ ਹੀਮੋਗਲੋਬਿਨ ਦਾ ਲੈਵਲ ਵਧਾਉਂਦਾ ਹੈ। ਜਿਸ ਨਾਲ ਖੂਨ ਦੀ ਘਾਟ ਪੂਰੀ ਹੋ ਜਾਂਦੀ ਹੈ। ਇਸ ਨਾਲ ਸਿਰ ਦਰਦ ਵੀ ਠੀਕ ਹੋ ਜਾਂਦਾ ਹੈ। ਤਸੀਰ ਠੰਡੀ ਹੋਣ ਕਰਕੇ ਢਿੱਡ ਵਿੱਚ ਠੰਡਕ ਪਹੁੰਚਾ ਕੇ ਢਿੱਡ ਦਾ ਦਰਦ ਵੀ ਠੀਕ ਕਰਦਾ ਹੈ।

Click to comment

Leave a Reply

Your email address will not be published.

Most Popular

To Top