Uncategorized

ਜੀਭ ’ਤੇ ਹੋਣ ਵਾਲੇ ਛਾਲਿਆਂ ਦਾ ਘਰ ’ਚ ਹੀ ਕਰੋ ਇਲਾਜ

ਦੰਦ ਦੇ ਨਾਲ ਜੀਭ ਕੱਟ ਜਾਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ। ਇਸ ਕਾਰਨ ਕੁਝ ਵੀ ਖਾਣਾ-ਪੀਣਾ ਬਹੁਤ ਹੀ ਮੁਸ਼ਕਿਲ ਲਗਦਾ ਹੈ। ਜੇ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਤਾਂ ਘਰ ਵਿੱਚ ਹੀ ਇਸ ਦਾ ਇਲਾਜ ਕਰ ਸਕਦੇ ਹੋ।

7 Unique Health Benefits of Honey

ਮੁਲੱਠੀ

ਮੁਲੱਠੀ ਦਾ ਕਾੜਾ ਬਣਾ ਕੇ ਠੰਡਾ ਕਰਕੇ ਛਾਣ ਲਓ। ਇਸ ਨਾਲ ਦਿਨ ਵਿੱਚ 3-4 ਵਾਰ ਗਰਾਰੇ ਕਰਨ ਨਾਲ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ।

Coconut water - Wikipedia

ਨਾਰੀਅਲ ਪਾਣੀ

ਨਾਰੀਅਲ ਪਾਣੀ ਨੂੰ ਮੂੰਹ ਦੇ ਛਾਲੇ ਤੇ ਲਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਛਾਲੇ ਵੀ ਠੀਕ ਹੋ ਜਾਂਦੇ ਹਨ।

ਧਨੀਆ

ਧਨੀਏ ਨੂੰ ਪਾਣੀ ਵਿੱਚ ਉਬਾਲ ਲਓ। ਇਸ ਪਾਣੀ ਨੂੰ ਛਾਣ ਕੇ ਅਤੇ ਠੰਡਾ ਕਰਕੇ ਗਰਾਰੇ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।

ਐਲੋਵੀਰਾ

ਐਲੋਵੀਰਾ ਦਾ ਗੁੱਦਾ ਅਤੇ ਰਸ ਛਾਲਿਆਂ ਤੇ ਲਾਉਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਛਾਲੇ ਵੀ ਜਲਦੀ ਠੀਕ ਹੋ ਜਾਂਦੇ ਹਨ।

ਸ਼ਹਿਦ

ਸ਼ਹਿਦ ਨੂੰ ਪਾਣੀ ਨਾਲ ਮਿਲਾ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।

ਇਲਾਇਚੀ ਚੂਰਨ

ਇਲਾਇਚੀ ਚੂਰਨ ਨੂੰ ਸ਼ਹਿਦ ਵਿੱਚ ਮਿਲਾ ਕੇ ਲਾਰ ਟਪਕਾਉਣ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ
 

ਅਮਰੂਦ ਦੇ ਪੱਤੇ

ਇਕ ਹੋਰ ਨੁਸਖ਼ਾ ਜੋ ਕਿ ਬਹੁਤ ਮਸ਼ਹੂਰ ਹੈ ਉਹ ਅਮਰੂਦ ਦੇ ਪੱਤੇ। ਅਮਰੂਦ ਦੇ ਪੱਤਿਆਂ ਨੂੰ ਉਬਾਲ ਕੇ ਕੁਰਲੀ ਕਰਨ ਨਾਲ ਗਲਾ ਅਤੇ ਜੀਭ ਸਾਫ਼ ਹੁੰਦੇ ਹਨ ਅਤੇ ਮੂੰਹ ਦੇ ਛਾਲੇ ਠੀਕ ਹੁੰਦੇ ਹਨ।

ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।

Click to comment

Leave a Reply

Your email address will not be published.

Most Popular

To Top