News

ਜੀਓ ਸਿਮ ਲੈਣ ਲਈ ਕਦੇ ਲਗਦੀਆਂ ਸੀ ਕਤਾਰਾਂ, ਪਰ ਹੁਣ ਪੰਜਾਬ ਨੇ ਵਗਾਹ ਮਾਰੇ ਰਿਲਾਇੰਸ ਦੇ ਸਿਮ

ਜਦੋਂ ਜੀਓ ਸਿਮ ਦੀ ਸ਼ੁਰੂਆਤ ਹੋਈ ਸੀ ਤਾਂ ਜੀਓ ਸਿਮ ਲੈਣ ਲਈ ਲੋਕ ਦੀਆਂ ਕਤਾਰਾਂ ਲਗੀਆਂ ਹੋਈਆਂ ਸਨ। ਮੁਫ਼ਤ ਇੰਟਰਨੈਟ ਦਾ ਲਾਲਚ ਦੇ ਕੇ ਲੋਕਾਂ ਨੂੰ ਜੀਓ ਨੇ ਅਪਣੇ ਜਾਲ ਵਿੱਚ ਫਸਾ ਲਿਆ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਹਰ ਘਰ ਵਿੱਚ ਕਰੀਬ ਜੀਓ ਦਾ ਕੁਨੈਕਸ਼ਨ ਸੀ।

ਮੁਫ਼ਤ ਆਫ਼ਰ ਦੇ ਚੱਕਰ ਵਿੱਚ ਪੰਜਾਬੀਆਂ ਨੇ ਜੀਓ ਨੂੰ ਹੱਥਾਂ ਤੇ ਚੁੱਕ ਲਿਆ ਤੇ ਰਿਲਾਇੰਸ ਜੀਓ ਦੇ ਹੋ ਗਏ ਵਾਰੇ ਨਿਆਰੇ। ਪਰ ਪੰਜਾਬੀਆਂ ਨੇ ਹੁਣ ਜੀਓ ਨੂੰ ਦਰਕਿਨਾਰ ਕਰ ਦਿੱਤਾ ਹੈ ਜਿਸ ਦਾ ਸੇਕ ਵੀ ਕੰਪਨੀ ਦੇ ਬਾਸ਼ਿੰਦਿਆਂ ਨੂੰ ਲੱਗਾ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੇ ਮਕਸਦ ਤਹਿਤ ਜੀਓ ਨੂੰ ਵੀ ਵਗਾਹ ਮਾਰਿਆ ਹੈ ਤੇ ਲੋਕ ਵੀ ਇਸ ਕਦਮ ਵਿੱਚ ਪੂਰਾ ਸਾਥ ਦੇ ਰਹੇ ਹਨ।

ਇਸ ਦੇ ਚਲਦੇ ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਕੋਲ ਸ਼ਿਕਾਇਤ ਵੀ ਦਰਜ ਕਰਾਈ ਹੈ। ਜੀਓ ਨੇ ਸਿੱਧਾ ਇਲਜ਼ਾਮ ਏਅਰਟੈਲ ਤੇ ਵੋਡਾਫੋਨ ਸਿਰ ਮੜ੍ਹਿਆ ਹੈ। ਹਾਲਾਂਕਿ ਕਿਸਾਨ ਅੰਦੋਲਨ ਤੋਂ ਉਹ ਵੀ ਭਲੀਭਾਂਤ ਜਾਣੂ ਹੈ ਤੇ ਵੋਡਾਫੋਨ ਏਅਰਟੇਲ ਨੇ ਜੀਓ ਦੇ ਇਲਜ਼ਾਮਾਂ ਨੂੰ ਵੀ ਖਾਰਜ ਕਰ ਦਿੱਤਾ ਹੈ।

ਟੈਲੀਕਾਮ ਅਥਾਰਿਟੀ ਦੇ ਤੱਥਾਂ ਅਨੁਸਾਰ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਦਰ ਵੀ ਘਟਣ ਲੱਗੀ ਹੈ। ਪੰਜਾਬ ’ਚ ਚਾਲੂ ਵਰ੍ਹੇ ਦੇ ਸਤੰਬਰ ਮਹੀਨੇ ’ਚ ਜੀਓ ਦੇ ਡੈੱਡ ਕੁਨੈਕਸ਼ਨਾਂ ਦੀ ਦਰ 33.44 ਫ਼ੀਸਦੀ ਹੋ ਗਈ ਹੈ, ਜੋ ਜਨਵਰੀ 2019 ਵਿੱਚ 20.16 ਫ਼ੀਸਦੀ ਸੀ।

ਰਿਲਾਇੰਸ ਜੀਓ ਦੇ ਪੰਜਾਬ ਵਿਚਲੇ 1.39 ਕਰੋੜ ਕੁਨੈਕਸ਼ਨਾਂ ਵਿੱਚੋਂ ਸਿਰਫ਼ 66.56 ਫ਼ੀਸਦੀ ਕੁਨੈਕਸ਼ਨ ਹੀ ਵਰਤੋਂ ਵਿੱਚ ਹਨ ਜਦਕਿ ਦੇਸ਼ ਭਰ ਵਿੱਚ ਜੀਓ ਦੇ 78.76 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ। ਪੰਜਾਬ ਵਿੱਚ ਏਅਰਟੈੱਲ ਕੰਪਨੀ ਦੇ 97.78 ਫ਼ੀਸਦੀ, ਆਈਡੀਆ ਦੇ 88.93 ਫ਼ੀਸਦੀ ਅਤੇ ਬੀਐੱਸਐੱਨਐੱਲ ਦੇ 39.24 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ।

ਕਿਸਾਨ ਅੰਦੋਲਨ ਦੌਰਾਨ ਜਿੱਥੇ ਟੋਲ ਪਲਾਜ਼ਿਆਂ, ਰਿਲਾਇੰਸ ਪੰਪਾਂ ਨੂੰ ਘਾਟੇ ਦੇ ਦੌਰ ਚੋਂ ਲੰਘਣਾ ਪਿਆ ਹੈ ਉੱਥੇ ਹੀ ਪੰਜਾਬ ਵਿੱਚ ਸਤੰਬਰ ਮਹੀਨੇ ਵਿੱਚ ਹੀ ਸਿਮ ਇੱਕ ਕੰਪਨੀ ਤੋਂ ਦੂਜੀ ਕੰਪਨੀ ਵਿੱਚ ਤਬਦੀਲ ਕਰਾਉਣ ਲਈ 10 ਹਜ਼ਾਰ ਅਰਜ਼ੀਆਂ ਕੰਪਨੀਆਂ ਕੋਲ ਪੁੱਜੀਆਂ ਹਨ ਜਿਸ ਵਿੱਚ ਜੀਓ ਵੀ ਸ਼ਾਮਲ ਹੈ।

Click to comment

Leave a Reply

Your email address will not be published. Required fields are marked *

Most Popular

To Top