ਜੀਓ ਸਿਮ ਬੰਦ ਕਰਾਉਣ ਲਈ ਲੱਗੀਆਂ ਲਾਈਨਾਂ, ਰਿਲਾਇੰਸ ਨੂੰ ਪਿਆ ਘਾਟਾ

ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੇ ਭਾਰਤ ਵਿੱਚ ਧਰਨੇ ਲਗ ਚੁੱਕੇ ਹਨ। ਹਰ ਵਰਗ ਕਿਸਾਨਾਂ ਦੇ ਨਾਲ ਧਰਨਿਆਂ ਤੇ ਆ ਬੈਠਾ ਹੈ। ਸਿੰਘੂ ਬਾਰਡਰ ਦੀ ਸਟੇਜ ਤੋਂ ਅੰਦੋਲਨਕਾਰੀ ਕਿਸਾਨ ਆਗੂਆਂ ਵੱਲੋਂ ਜੀਓ ਸਿਮਾਂ ਤੇ ਅੰਬਾਨੀ-ਅਡਾਨੀ ਦੀਆਂ ਕੰਪਨੀਆਂ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੇ ਦਿੱਤੇ ਸੱਦੇ ਗਏ ਸਨ।

ਜਿਸ ਦੇ ਮੱਦੇਨਜ਼ਰ ਹੋਰਨਾਂ ਮੋਬਾਈਲ ਕੰਪਨੀਆਂ ਦੇ ਏਜੰਟਾਂ ਨੇ ਇੱਥੇ ਆਰਜ਼ੀ ਡੇਰੇ ਲਾ ਲਏ ਹਨ। ਜੀਓ ਦੇ ਸਿੰਮ ਬਦਲਣ ਲਈ ਕਿਸਾਨਾਂ ਦੀ ਭੀੜ ਇਨ੍ਹਾਂ ਆਰਜ਼ੀ ਟਿਕਾਣਿਆਂ ਉਪਰ ਦੇਖੀ ਜਾ ਸਕਦੀ ਹੈ। ਇਹ ਕੰਪਨੀਆਂ ਮੁਫ਼ਤ ਵਿੱਚ ਹੀ ਸਿੰਮ ਤਬਦੀਲ (ਪੋਰਟ) ਕਰ ਰਹੀਆਂ ਹਨ।
ਸਿੰਘੂ ਸਰਹੱਦ ਉਪਰ ਅਜਿਹੇ ਦਰਜਨ ਦੇ ਕਰੀਬ ਸਟਾਲ ਲੱਗੇ ਹੋਏ ਹਨ। ਪੰਜਾਬ ਵਿੱਚ ਮੌਲ, ਪੈਟਰੋਲ ਪੰਪਾਂ ਤੇ ਟੌਲ-ਪਲਾਜ਼ਿਆਂ ਉਪਰ ਕਿਸਾਨਾਂ ਨੇ ਪਹਿਲਾਂ ਹੀ ਧਰਨੇ ਲਾਏ ਹੋਏ ਹਨ।
ਇਕ ਆਰਜ਼ੀ ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਰੋਜ਼ਾਨਾ 60-70 ਮੋਬਾਈਲ ਸਿੰਮ ਹੋਰ ਕੰਪਨੀਆਂ ਦੇ ਸਿੰਮਾਂ ਵਿੱਚ ਬਦਲੇ ਜਾ ਰਹੇ ਹਨ। ਜੀਓ ਸਿਮਾਂ ਦੇ ਬਾਈਕਾਟ ਮਗਰੋਂ ਰਿਲਾਇੰਸ ਕੰਪਨੀ ਨੂੰ ਬਹੁਤ ਘਾਟਾ ਪਿਆ ਹੈ। ਇਸ ਕੰਪਨੀ ਦੇ ਸ਼ੇਅਰ ਹੇਠਾਂ ਆ ਰਹੇ ਹਨ।
