News

ਜੀਓ ਟਾਵਰ ਤੋੜਨ ‘ਤੇ ਭਾਜਪਾ ਨੂੰ ਲੱਗਿਆ ਸੇਕ, ਤਰੁਣ ਚੁੱਘ ਨੇ ਕੀਤਾ ਵੱਡਾ ਦਾਅਵਾ

ਪੰਜਾਬ ਦੇ ਬਹੁਤ ਸਾਰਿਆਂ ਹਿੱਸਿਆਂ ਵਿੱਚ ਜੀਓ ਟਾਵਰ ਬੰਦ ਕੀਤੇ ਜਾ ਰਹੇ ਹਨ। ਪੰਜਾਬ ਵਿੱਚ 1,411 ਟਾਵਰ ਬੰਦ ਕਰ ਦਿੱਤੇ ਗਏ ਹਨ। ਇਸ ਨਾਲ ਰਿਲਾਇੰਸ ਜੀਓ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਕ ਖਬਰ ਸਾਹਮਣੇ ਆਈ ਹੈ ਕਿ ਭਾਜਪਾ ਨੇ ਇਸ ਘਟਨਾ ਤੇ ਰੋਸ ਜ਼ਾਹਰ ਕੀਤਾ ਹੈ।

ਭਾਜਪਾ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਅਰਬਨ ਨਕਸਲੀ ਖੁੱਲ੍ਹੇ ਘੁੰਮ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਵਿੱਚ ਨਾਕਾਮ ਰਹੇ ਹਨ।

ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਸੜਕਾਂ ਤੇ ਰੇਲ ਪੱਟੜਾਂ ਨੂੰ ਰੋਕਿਆ ਗਿਆ, ਟੋਲ-ਪਲਾਜ਼ਾ ਬੰਦ ਕਰਵਾਏ ਗਏ, ਮੋਬਾਇਲ ਟਾਵਰਾਂ ਦੀ ਤੋੜ-ਭੰਨ ਕੀਤੀ ਜਾ ਰਹੀ ਹੈ ਤੇ ਪਰ ਪੁਲਿਸ ਅਜਿਹੀਆਂ ਤਬਾਹਕੁੰਨ ਤਾਕਤਾਂ ਵਿਰੁਧ ਕਾਰਵਾਈ ਕਰਨ ਤੋਂ ਨਾਕਾਮ ਰਹੀ।

ਤਰੁਣ ਚੁੱਘ ਨੇ ਇਹ ਵੀ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦੇ ਨਾਂ ਤੇ ਨਕਸਲੀ ਤਾਕਤਾਂ ਰਾਜ ਵਿੱਚ ਖੁੱਲ੍ਹੀਆਂ ਘੁੰਮ ਰਹੀਆਂ ਹਨ। ਉਹਨਾਂ ਨੇ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਅਜਿਹੇ ਵਿਨਾਸ਼ਕਾਰੀ ਤੱਤ ਉਹਨਾਂ ਦੇ ਅੰਦੋਲਨ ਨੂੰ ਬਦਨਾਮ ਨਾ ਕਰ ਸਕਣ।

ਭਾਜਪਾ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਹਾਲਤ ਹੁਣ ਬਿਲਕੁਲ ਉਹੋ ਜਿਹੀ ਬਣਦੀ ਜਾ ਰਹੀ ਹੈ ਜਿਹੋ ਜਿਹੀ ਛੱਤੀਸਗੜ੍ਹ ਤੇ ਝਾਰਖੰਡ ਦੇ ਕੁਝ ਇਲਾਕਿਆਂ ਦੀ ਬਣੀ ਹੋਈ ਹੈ। ਉੱਧਰ ਭਾਜਪਾ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਨੂੰ ਲਿਖੀ ਇੱਕ ਖੁੱਲ੍ਹੀ ਚਿੱਠੀ ਵਿੱਚ ਦੋਸ਼ ਲਾਇਆ ਕਿ ਉਂਝ ਵੀ ਮੁੱਖ ਮੰਤਰੀ ਨਾਕਾਮ ਰਹੇ ਹਨ ਪਰ ਹੁਣ ਉਹ ਕਥਿਤ ਅਪਰਾਧਕ ਤੱਤਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ।

‘ਉਹ ਅਆਪਣੇ ਸਿਆਸੀ ਵਿਰੁੱਧ ਹਿੰਸਾ ਨੂੰ ਹੱਲਾਸ਼ੇਰੀ ਦੇ ਰਹੇ ਹਨ ਤੇ ਸੂਬੇ ਨੂੰ ਸਿਆਸੀ ਹਿੰਸਾ ਦੇ ਦਿਨਾਂ ਵੱਲ ਵਾਪਸ ਧੱਕ ਰਹੇ ਹਨ।’ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸਾਨਾਂ ਲਈ ਕਈ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤ ਕੇ ਉਹਨਾਂ ਨੂੰ ਬਦਨਾਮ ਕਰਨਾ ਬੰਦ ਕਰੇ ਤੇ ਉਹਨਾਂ ਦੇ ਖਦਸ਼ਿਆਂ ਨੂੰ ਸਮਝੇ।

ਉਨ੍ਹਾਂ ਕਿਹਾ ਕਿ ਬੀਜੇਪੀ ਲੀਡਰ ਇਨਸਾਫ਼ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ‘ਸ਼ਹਿਰੀ ਨਕਸਲੀ’, ‘ਖਾਲਿਸਤਾਨੀ’ ਤੇ ‘ਬਦਮਾਸ਼’ ਜਿਹੇ ਨਾਵਾਂ ਨਾਲ ਸੰਬੋਧਨ ਕਰ ਕੇ ਬਦਨਾਮ ਕਰਨਾ ਬੰਦ ਕਰਨ।

Click to comment

Leave a Reply

Your email address will not be published. Required fields are marked *

Most Popular

To Top