ਜੀਓਜੀ ਵਾਲੇ ਆਏ ਸੜਕਾਂ ’ਤੇ, ਕਹਿੰਦੇ ਸਾਨੂੰ ਬਿਨਾਂ ਨੋਟਿਸ ਦਿੱਤੇ ਕੱਢਿਆ ਨੌਕਰੀ ਤੋਂ, ਮੁੜ ਤੋਂ ਕੀਤਾ ਜਾਵੇ ਬਹਾਲ

 ਜੀਓਜੀ ਵਾਲੇ ਆਏ ਸੜਕਾਂ ’ਤੇ, ਕਹਿੰਦੇ ਸਾਨੂੰ ਬਿਨਾਂ ਨੋਟਿਸ ਦਿੱਤੇ ਕੱਢਿਆ ਨੌਕਰੀ ਤੋਂ, ਮੁੜ ਤੋਂ ਕੀਤਾ ਜਾਵੇ ਬਹਾਲ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਸੂਬੇ ਵਿੱਚ ਲੱਗਦੇ ਧਰਨੇ ਪ੍ਰਦਰਸ਼ਨਾਂ ਦਾ ਪੱਕਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਆਏ ਦਿਨ ਸੂਬਾ ਸਰਕਾਰ ਖਿਲਾਫ਼ ਕੋਈ ਨਾ ਕੋਈ ਧਰਨਾ ਲਗਦਾ ਹੀ ਰਹਿੰਦਾ ਹੈ। ਹੁਣ ਦੇਸ਼ ਦੇ ਸਾਬਕਾ ਫੌਜੀ ਵੀ ਸੂਬਾ ਸਰਕਾਰ ਦੇ ਖਿਲਾਫ਼ ਸੜਕਾਂ ਤੇ ਉੱਤਰ ਆਏ ਹਨ। ਓਹਨਾਂ ਵੱਲੋਂ ਫਿਰੋਜ਼ਪੁਰ ‘ਚ ਸੂਬਾ ਸਰਕਾਰ ਖਿਲਾਫ਼ ਇੱਕ ਮੋਟਰਸਾਈਕਲ ਰੈਲੀ ਕੀਤੀ ਗਈ।

ਇਸ ਮਾਮਲੇ ਬਾਰੇ ਸਾਬਕਾ ਫੌਜੀਆਂ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਸਾਬਕਾ ਫੌਜੀਆਂ ਨੂੰ ਗਰੀਬ ਲੋਕਾਂ ਦੀ ਭਲਾਈ ਲਈ ਚਲਾਈਆਂ ਜਾਂਦੀਆਂ ਸਕੀਮਾਂ ਵਿੱਚ ਗਰੀਬ ਲੋਕਾਂ ਦੀ ਮਦਦ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਸੀ।

ਓਹਨਾਂ ਕਿਹਾ ਕੀ ਸਾਬਕਾ ਫੌਜੀਆਂ ਦੀ ਜ਼ਿੰਮੇਵਾਰੀ ਇਹਨਾਂ ਸਕੀਮਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਸੀ, ਜਿਸ ਨੂੰ ਓਹਨਾਂ ਵੱਲੋਂ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਸੀ, ਪਰ ਮੌਜੂਦਾ ਸਰਕਾਰ ਵੱਲੋਂ ਓਹਨਾਂ ਦੀਆਂ ਸੇਵਾਵਾਂ ਨੂੰ ਬਿਨਾਂ ਨੋਟਿਸ ਦਿੱਤੇ ਖਤਮ ਕਰ ਦਿੱਤਾ ਗਿਆ, ਸਾਬਕਾ ਫੌਜੀਆਂ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਓਹਨਾਂ ਦੀਆਂ ਸੇਵਾਵਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਓਹਨਾਂ ਵੱਲੋਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Leave a Reply

Your email address will not be published.