ਜੀਐਸਟੀ ਘੁਟਾਲੇ ’ਚ ਛੇ ਏਜੰਟ ਵਿਜੀਲੈਂਸ ਨੇ ਕੀਤੇ ਕਾਬੂ, ਮਾਮਲਾ ਦਰਜ

 ਜੀਐਸਟੀ ਘੁਟਾਲੇ ’ਚ ਛੇ ਏਜੰਟ ਵਿਜੀਲੈਂਸ ਨੇ ਕੀਤੇ ਕਾਬੂ, ਮਾਮਲਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ 6 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਜੀਐਸਟੀ ਅਤੇ ਟੈਕਸ ਸਬੰਧੀ ਨਾਕਿਆਂ ਤੇ ਟੈਕਸ ਭਰਨ ਤੋਂ ਬਿਨਾਂ ਵਾਹਨ ਲੰਘਾਉਂਦੇ ਸਨ। ਵਿਜੀਲੈਂਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਸੂਬੇ ਦੇ ਟੈਕਸ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਸੀ।

All you need to know about Preventive Arrest Laws in India - iPleaders

 

ਵਿਜੀਲੈਂਸ ਨੇ ਇਲਜ਼ਾਮ ਲਾਏ ਕਿ ਇਹ ਮੁਲਜ਼ਮ ਗਠਜੋੜ ਕਰਕੇ ਵਪਾਰੀਆਂ ਦਾ ਟੈਕਸ ਬਚਾਅ ਰਹੇ ਸੀ, ਜਿਸ ਵਿੱਚ ਇਹ ਕੱਚੇ ਮਾਲ ’ਤੇ ਘੱਟ ਜ਼ੁਰਮਾਨਾ ਲਗਵਾ ਕੇ ਜਾਂ ਫਿਰ ਤਿਆਰ ਮਾਲ ਨੂੰ ਕੱਚਾ ਮਾਲ ਦੱਸ ਕੇ ਗੱਡੀਆਂ ਚਲਵਾਉਂਦੇ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਵਿਜੀਲੈਂਸ ਬਿਊਰੋ ਪੰਜਾਬ ਦੀ ਇਕਨੋਮਿਕ ਕ੍ਰਾਈਮ ਬ੍ਰਾਂਚ ਨੇ ਬਲਵਿੰਦਰ ਸਿੰਘ ਉਰਫ ਬਾਬੂਰਾਮ, ਸਚਿਨ ਕੁਮਾਰ ਲੂਥਰਾ, ਪਵਨ ਕੁਮਾਰ ਉਰਫ ਕਾਲਾ, ਅਜੈ ਕੁਮਾਰ, ਰਣਧੀਰ ਸਿੰਘ ਅਤੇ ਅਵਤਾਰ ਸਿੰਘ ਨਾਮਕ ਛੇ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਮਾਮਲੇ ਵਿੱਚ ਟੈਕਸ ਵਿਭਾਗ ਦੇ ਕੁਝ ਅਧਿਕਾਰੀ ਅਤੇ ਏਜੰਟਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਬੁਲਾਰੇ ਨੇ ਕਿਹਾ ਕਿ, “ਇਹ ਮੁਲਜ਼ਮ ਜੀਐੱਸਟੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੀਐੱਸਟੀ ਦੀ ਲੋੜੀਂਦੀ ਰਕਮ ਦਾ ਭੁਗਤਾਨ ਕੀਤੇ ਬਿਨ੍ਹਾਂ ਵੱਖ-ਵੱਖ ਰਾਜਾਂ ’ਚ ਲੋਹੇ ਦੇ ਸਕਰੈਪ/ਤਿਆਰ ਮਾਲ ਗੱਡੀਆਂ ਵਿੱਚ ਲਿਜਾਣ ਦਾ ਧੰਦਾ ਕਰਦੇ ਸੀ।

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 465, 467, 468, 471, 120-ਬੀ, 201 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 7, 7-ਏ ਅਤੇ 8 ਅਧੀਨ ਥਾਣਾ ਵਿਜੀਲੈਂਸ ਬਿਊਰੋ ਵਿਖੇ ਐਫ.ਆਈ.ਆਰ. ਦਰਜ ਕੀਤਾ ਗਿਆ ਹੈ।

ਇਸ ਘੁਟਾਲੇ ਦੇ ਤਰੀਕਿਆਂ ਬਾਰੇ ’ਚ ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਟੈਕਸ ਅਧਿਕਾਰੀਆਂ ਦੀ ਮਦਦ ਬਦਲੇ ਇਹ ਏਜੰਟ ਉਨ੍ਹਾਂ ਨੂੰ ਮੋਟੀ ਰਿਸ਼ਵਤ ਦੇ ਰਹੇ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਏਜੰਟਾਂ ਦੇ ਹੋਰ ਗਰੁੱਪ ਅਤੇ ਸੰਬੰਧਿਤ ਜੀਐੱਸਟੀ ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

Leave a Reply

Your email address will not be published.