Business

ਜੀਐਸਟੀ ਕਲੈਕਸ਼ਨ ਅਕਤੂਬਰ ’ਚ ਹੋਵੇਗਾ 1 ਲੱਖ ਕਰੋੜ ਤੋਂ ਪਾਰ!

ਕੋਰੋਨਾ ਵਾਇਰਸ ਦੀ ਮਾਰ ਨੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਮਹਾਮਾਰੀ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਗੁਡਸ ਐਂਡ ਸਰਵਿਸ ਟੈਕਸ ਕਲੈਕਸ਼ਨ ਥੋੜੀ ਰਾਹਤ ਦੇ ਸਕਦਾ ਹੈ। ਮਹਾਮਾਰੀ ਤੋਂ 8 ਮਹੀਨੇ ਬਾਅਦ ਪਹਿਲੀ ਵਾਰ ਅਕਤੂਬਰ ਵਿੱਚ 1 ਲੱਖ ਕਰੋੜ ਰੁਪਏ ਤੋਂ ਪਾਰ ਜੀਐਸਟੀ ਕਲੈਕਸ਼ਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਜੀਐਸਟੀ ਨਾਲ ਜੁੜੇ ਦੋ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦਸਿਆ ਕਿ ਉਪਲੱਬਧ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਮਹੀਨੇ ਜੀਐਸਟੀ ਮਾਲੀਏ ਵਿੱਚ ਵਾਧਾ ਮਜ਼ਬੂਤ ਰਿਹਾ ਹੈ ਕਿਉਂਕਿ ਲਾਕਡਾਊਨ ਤੋਂ ਬਾਅਦ ਅਨਲਾਕ ਵਿੱਚ ਕਾਰੋਬਾਰ ਵੱਧ ਰਿਹਾ ਹੈ ਅਤੇ ਆਰਥਿਕ ਸਰਗਰਮੀ ਵਿੱਚ ਤੇਜ਼ੀ ਆਈ ਹੈ।

ਉਹਨਾਂ ਅੱਗੇ ਕਿਹਾ ਕਿ ਜੀਐਸਟੀ ਰਿਟਰਨ ਦਾਖ਼ਲ ਕਰਨ ਨਾਲ ਅਕਤੂਬਰ ਵਿੱਚ ਅਸਿੱਧਾ ਟੈਕਸ ਸੰਗ੍ਰਹਿ 1 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ ਕਿਉਂ ਕਿ ਪਿਛਲੇ ਸਾਲ ਦੇ ਮੁਕਾਬਲੇ 20 ਅਕਤੂਬਰ ਨੂੰ 1.1 ਮਿਲੀਅਨ ਤੋਂ ਵੱਧ ਜੀਐਸਟੀ ਆਰ 3ਬੀ ਰਿਟਰਨ ਦਾਖ਼ਲੇ ਕੀਤੇ ਗਏ ਹਨ।

ਦਸ ਦਈਏ ਕਿ ਪਿਛਲੇ ਸਾਲ ਇਸ ਦਿਨ ਤੱਕ 485000 ਜੀਐਸਟੀ ਆਰ 3 ਬੀ ਰਿਟਰਨ ਦਾਖ਼ਲ ਕੀਤੇ ਗਏ ਸਨ। ਇਸ ਵਿੱਤੀ ਸਾਲ ਵਿੱਚ 2.35 ਲੱਖ ਰੁਪਏ ਦੀ ਅਨੁਮਾਨਿਤ ਕਮੀ ਦੱਸੀ ਜਾ ਰਹੀ ਹੈ ਅਤੇ ਇਸ ਵਿਚੋਂ ਕੇਂਦਰ ਸਰਕਾਰ ਸੂਬਿਆਂ ਨੂੰ ਮੁਆਵਜ਼ੇ ਲਈ 1.1 ਲੱਖ ਕਰੋੜ ਰੁਪਏ ਉਧਾਰ ਲੈ ਰਹੀ ਹੈ।

Click to comment

Leave a Reply

Your email address will not be published.

Most Popular

To Top