ਜੀਐਨਡੀਯੂ ਯੂਨੀਵਰਸਿਟੀ 4 ਸਾਲਾ ਬੈਚੂਲਰ ਕੋਰਸ ਕਰੇਗੀ ਸ਼ੁਰੂ

 ਜੀਐਨਡੀਯੂ ਯੂਨੀਵਰਸਿਟੀ 4 ਸਾਲਾ ਬੈਚੂਲਰ ਕੋਰਸ ਕਰੇਗੀ ਸ਼ੁਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਜੀਸੀ ਦੀ ਨਵੀਂ ਸਿੱਖਿਆ ਨੀਤੀ ਤਹਿਤ ਅਪਣੇ ਕਾਲਜਾਂ ਵਿੱਚ ਚਾਰ ਸਾਲਾ ਬੈਚੂਲਰ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਵਿੱਚ ਸੈਨੇਟ ਮੈਂਬਰਾਂ ਵੱਲੋਂ ਇਸ ਨੂੰ ਸਰਵ-ਸੰਮਤੀ ਨਾਲ ਸਹਿਮਤੀ ਦੇ ਦਿੱਤੀ ਗਈ ਹੈ।

Punjab Board PSEB Class 12 results 2020: Expected date and time, check  pseb.ac.in | Education News | Zee News

ਮੀਟਿੰਗ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਜਿੱਥੇ ਯੂਨੀਵਰਸਿਟੀ ਭਵਿੱਖ ਦੀਆਂ ਚੁਣੌਤੀਆਂ ਨੂੰ ਸਾਹਮਣੇ ਰੱਖ ਕੇ ਡਿਜ਼ੀਟਲਾਈਲੇਸ਼ਨ ਲਈ ਅੱਗੇ ਵਧ ਰਹੀ ਹੈ, ਉਥੇ ਹੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਪ੍ਰਤੀ ਵਚਨਬੱਧ ਹੈ, ਜਿਸਦੇ ਤਹਿਤ ਆਨਲਾਈਨ ਵੱਖ-ਵੱਖ ਪੰਜਾਬੀ ਕੋਰਸ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ’ਚ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਚੇਚੇ ਤੌਰ ’ਤੇ ਹਾਜ਼ਰ ਸਨ, ਉਥੇ ਹੀ ਪੰਜਾਬ ਸਰਕਾਰ ਵਲੋਂ ਨਵ-ਨਿਯੁਕਤ ਸੈਨੇਟ ਮੈਂਬਰਾਂ ਦੀ ਹਾਜ਼ਰੀ ’ਚ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਐੱਸ. ਐੱਸ. ਬਹਿਲ ਵਲੋਂ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ, ਜਦੋਂਕਿ ਰਜਿਸਟਰਾਰ ਡਾ. ਕੇ. ਐੱਸ. ਕਾਹਲੋਂ ਨੇ ਏਜੰਡਾ ਪੇਸ਼ ਕਰਦਿਆਂ ਦੱਸਿਆ ਕਿ ਵਿਦੇਸ਼ੀ ਵਿਦਿਆਰਥੀ ਸਲਾਹਕਾਰ ਕਮੇਟੀ ਦੀਆਂ ਸਿਫਾਰਸ਼ਾਂ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਸੈੱਲ ਦੀ ਸਥਾਪਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਦਾ ਮੁੱਖ ਮਕਸਦ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਹੋਰ ਕਾਰਵਾਈਆਂ ਨੂੰ ਆਈ. ਸੀ. ਸੀ. ਆਰ. ਦੇ ਨਿਰਦੇਸ਼ਾਂ ਅਨੁਸਾਰ ਨੇਪਰੇ ਚਾੜਨਾ ਹੈ।

ਉੱਥੇ ਹੀ ਪ੍ਰੋ ਬਹਿਲ ਨੇ 2021 ਵਿੱਚ ਕੀਤੇ ਜਾਣ ਵਾਲੇ ਪ੍ਰਮੁੱਖ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਦਸਿਆ ਕਿ ਯੂਨੀਵਰਸਿਟੀ ਦੇ ਹੀ ਆਰਕੀਟੈਕਟ ਵਿਭਾਗ ਵੱਲੋਂ ਡਿਜ਼ਾਇਨ ਕੀਤੇ ਗਏ ਇੰਟਰਫੇਥ ਸਟੱਡੀ ਸੈਂਟਰ ਦਾ ਉਦਘਾਟਨ ਹੋ ਜਾਵੇਗਾ ਅਤੇ ਇਸ ਦੇ ਡਿਜ਼ਾਇਨ ਨੂੰ ਪੰਜਾਬ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ।

432 ਕਰੋਡ਼ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸੈਂਟਰ ਲਈ 175 ਕਰੋਡ਼ ਰੁਪਏ ਦੀ ਪਹਿਲੀ ਕਿਸ਼ਤ ਪ੍ਰਾਪਤ ਹੋ ਗਈ ਹੈ। ਇਸ ਇੰਟਰਫੇਥ ਸਟੱਡੀ ਸੈਂਟਰ ਵਿਚ ਜਿੱਥੇ ਸਾਰੇ ਧਰਮਾਂ ਦਾ ਅਧਿਐਨ ਹੋਵੇਗਾ, ਉੱਥੇ ਹੀ ਇਕ ਸਿਫਨੀ ਸੈਂਟਰ ਵੀ ਸਥਾਪਤ ਕੀਤਾ ਜਾਵੇਗਾ, ਜਿਸ ਵਿਚ ਸਾਰੇ ਧਰਮਾਂ ਦੇ ਧਾਰਮਿਕ ਸੰਗੀਤ ਦੀ ਪੇਸ਼ਕਾਰੀ ਹੋਵੇਗੀ।

ਉੱਥੇ ਹੀ ਵਾਈਸ ਚਾਂਸਲਰ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਤੋਂ ਜੋ ਬਣਦਾ ਫੰਡ ਹੈ ਰਿਲੀਜ਼ ਕਰਾਉਣ, ਜਿਸ ਤੇ ਰੰਧਾਵਾ ਨੇ ਭਰੋਸਾ ਦਿੱਤਾ ਕਿ ਇਸ ਯੂਨੀਵਰਸਿਟੀ ਨੂੰ ਇਸ ਖਿੱਤੇ ਦੀ ਹੀ ਨਹੀਂ ਸਗੋਂ ਵਰਲਡ ਕਲਾਸ ਯੂਨੀਵਰਸਿਟੀ ਬਣਾਉਣ ਵਿੱਚ ਪੰਜਾਬ ਸਰਕਾਰ ਦੀ ਜੋ ਵੀ ਭੂਮਿਕਾ ਹੈ ਉਹ ਨਿਭਾਉਣ ਲਈ ਤਿਆਰ ਹੈ।

ਇਸ ਤੋਂ ਬਾਅਦ ਸੈਨੇਟ ਮੈਂਬਰ ਭਗਵੰਤ ਪਾਲ ਸਿੰਘ ਸੱਚਰ ਅਤੇ ਹੋਰ ਨਵ-ਨਿਯੁਕਤ ਮੈਂਬਰਾਂ ਨੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਯੂਨੀਵਰਸਿਟੀ ਨੂੰ ਹੋਰ ਵੀ ਉਭਾਰਨ ਲਈ ਅਹਿਮ ਸੁਝਾਅ ਦਿੱਤੇ ਹਨ। ਉੱਘੇ ਪੱਤਰਕਾਰ ਅਤੇ ਨਵ-ਨਿਯੁਕਤ ਸੈਨੇਟ ਮੈਂਬਰ ਸਤਨਾਮ ਮਾਣਕ ਵੱਲੋਂ ਐਮ.ਏ. ਪੰਜਾਬੀ ਨੂੰ ਆਧੁਨਿਕ ਲੋੜਾਂ ਅਨੁਸਾਰ ਢਾਲਣ ਅਤੇ ਏਸ਼ੀਆ ਵਿੱਚ ਸਥਿਤ ਸਾਰੇ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਲਈ ਸੈਂਟਰ ਸਥਾਪਤ ਕਰਨ ਲਈ ਦਿੱਤੇ ਸੁਝਾਅ ਨੂੰ ਵੀ ਪ੍ਰਵਾਨ ਕੀਤਾ ਗਿਆ।

Leave a Reply

Your email address will not be published.