ਜਿੱਥੋਂ ਫਰਾਰ ਹੋਇਆ ਸੀ ਦੀਪਕ ਟੀਨੂੰ, ਉਸੇ ਥਾਂ ’ਤੇ ਪਹੁੰਚ ਸਿੱਧੂ ਦੀ ਮਾਤਾ ਨੇ ਕੈਮਰਿਆਂ ਦੀ ਲਈ ਸੀਸੀਟੀਵੀ ਫੁਟੇਜ਼  

 ਜਿੱਥੋਂ ਫਰਾਰ ਹੋਇਆ ਸੀ ਦੀਪਕ ਟੀਨੂੰ, ਉਸੇ ਥਾਂ ’ਤੇ ਪਹੁੰਚ ਸਿੱਧੂ ਦੀ ਮਾਤਾ ਨੇ ਕੈਮਰਿਆਂ ਦੀ ਲਈ ਸੀਸੀਟੀਵੀ ਫੁਟੇਜ਼  

ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ ਸਿੱਧੂ) ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਦੀਪਕ ਟੀਨੂੰ ਦੇ ਝੁਨੀਰ ਦੇ ਬੈਂਕ ਤੇ ਬਣੇ ਇੱਕ ਚੁਬਾਰੇ ਵਿੱਚੋਂ ਫਰਾਰ ਹੋਣ ਦੀ ਜੋ ਗੱਲ ਸਾਹਮਣੇ ਆਈ ਸੀ, ਉਸ ਸ਼ੱਕ ਨੂੰ ਦੂਰ ਕਰਨ ਲਈ ਅੱਜ ਸਵੇਰੇ ਤੋਂ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਝੁਨੀਰ ਦੇ ਉਸ ਬੈਂਕ ਵਿੱਚ ਪਹੁੰਚੇ ਹੋਏ ਸਨ। ਉਹਨਾਂ ਨੇ ਬੈਂਕ ਦੇ ਕੈਮਰਿਆਂ ਤੋਂ ਇਲਾਵਾ ਆਸ-ਪਾਸ ਦੇ ਪੰਜ ਤੋਂ ਛੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਲਈ ਗਈ ਹੈ।

ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਜ਼ਦੀਕੀ ਕੁਲਦੀਪ ਸਿੰਘ ਮੂਸਾ ਨੇ ਦੱਸਿਆ ਕਿ ਕੱਲ੍ਹ ਤੋਂ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਤਹਿਤ ਹੀ ਝੁਨੀਰ ਦੇ ਬੈਂਕ ਵਿੱਚ ਵੀਡੀਓ ਲੈਣ ਦੇ ਲਈ ਪਹੁੰਚੇ ਸਨ। ਉਹਨਾਂ ਨੂੰ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਪਰ ਫਿਰ ਪੁਲਿਸ ਦੀ ਮਦਦ ਨਾਲ ਫੁਟੇਜ ਲਈ ਗਈ।

Moosewala murder accused gangster Deepak Tinu escapes from Punjab police  custody; sub-inspector sacked | Cities News,The Indian Express

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਐਤਵਾਰ ਦੇ ਦਿਨ ਮੂਸੇਵਾਲਾ ਦੇ ਚਹੇਤਿਆਂ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਨਾਮ ਦੀ ਕੋਈ ਵੀ ਚੀਜ਼ ਨਹੀਂ। ਪੰਜਾਬ ਸਰਕਾਰ ਅਜੇ ਤੱਕ ਮੂਸੇਵਾਲਾ ਦੇ ਅਸਲ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

ਉਹਨਾਂ ਕਿਹਾ ਕਿ ਨਾਮਵਾਰ ਲੋਕਾਂ ਦੇ ਪੰਜਾਬ ਪੁਲਿਸ ਨੂੰ ਨਾਮ ਵੀ ਦਰਜ ਕਰਵਾਏ ਹਨ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਪੰਜਾਬ ਪੁਲਿਸ ਦੀ ਕਸਟੱਡੀ ਵਿੱਚੋਂ ਭੱਜੇ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋ ਜਾਣ ਤੇ ਬੋਲਦਿਆਂ ਕਿਹਾ ਕਿ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਗੈਂਗਸਟਰ ਸ਼ਰ੍ਹੇਆਮ ਜੇਲ੍ਹਾਂ ਦੇ ਵਿੱਚੋਂ ਫਰਾਰ ਹੋ ਰਹੇ ਹਨ।

Leave a Reply

Your email address will not be published.