ਜਿਹੜੇ ਸਟੇਡੀਅਮ ’ਚ ਹੋਈਆਂ ਖੇਡਾਂ, ਉਸ ਦੀ ਹਾਲਤ ਤਰਸਯੋਗ, ਰਵਨੀਤ ਬਿੱਟੂ ਨੇ ਸਰਕਾਰ ’ਤੇ ਕੀਤੇ ਜੰਮ ਕੇ ਸ਼ਬਦੀ ਹਮਲੇ

 ਜਿਹੜੇ ਸਟੇਡੀਅਮ ’ਚ ਹੋਈਆਂ ਖੇਡਾਂ, ਉਸ ਦੀ ਹਾਲਤ ਤਰਸਯੋਗ, ਰਵਨੀਤ ਬਿੱਟੂ ਨੇ ਸਰਕਾਰ ’ਤੇ ਕੀਤੇ ਜੰਮ ਕੇ ਸ਼ਬਦੀ ਹਮਲੇ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਨਾਮ ਹੇਠ ਵੱਖ ਵੱਖ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ ਅਤੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਗਏ ਸੀ। ਇਹਨਾਂ ਖੇਡਾਂ ਦਾ ਸਮਾਪਤੀ ਸਮਾਰੋਹ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕੀਤਾ ਗਿਆ ਸੀ।

ਹੁਣ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅਚਾਨਕ ਓਸੇ ਸਟੇਡੀਅਮ ਦਾ ਦੌਰਾ ਕਰਨ ਪਹੁੰਚੇ ਅਤੇ ਓਹਨਾਂ ਵੱਲੋਂ ਸਟੇਡੀਅਮ ਦੇ ਨਿਰਾਸ਼ਾਜਨਕ ਹਾਲਾਤ ਦਿਖਾਏ ਗਏ। ਓਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਸ ਸਟੇਡੀਅਮ ਵਿੱਚ ਪ੍ਰੋਗਰਾਮ ਕੀਤਾ ਗਿਆ, ਪਰ ਕਿਸੇ ਵੀ ਅਧਿਕਾਰੀ ਵੱਲੋਂ ਮੁੱਖ ਮੰਤਰੀ ਨੂੰ ਸਟੇਡੀਅਮ ਦੀ ਤਰਸਯੋਗ ਹਾਲਤ ਬਾਰੇ ਜਾਣੂ ਨਹੀਂ ਕਰਵਾਇਆ ਗਿਆ।

ਓਹਨਾਂ ਕਿਹਾ ਕੀ ਖਿਡਾਰੀਆਂ ਦੇ ਦੌੜਨ ਲਈ ਬਣਾਏ ਟਰੈਕ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ ਅਤੇ ਸਮਾਰੋਹ ਵਿੱਚ ਖਿਡਾਰੀਆਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਓਹਨਾਂ ਕਿਹਾ ਕੀ ਸਟੇਡੀਅਮ ਵਿੱਚ ਖੇਡਦੇ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਚ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਓਹਨਾਂ ਦੀ ਖੁਰਾਕ ਦਾ ਧਿਆਨ ਸਰਕਾਰ ਵੱਲੋਂ ਦਿੱਤਾ ਜਾ ਰਿਹਾ। ਓਹਨਾਂ ਕਿਹਾ ਕੀ ਖਿਡਾਰੀਆਂ ਨੂੰ ਮਿਲਦੀਆਂ ਸਹੂਲਤਾਂ ਪਿਛਲੇ 8 ਮਹੀਨੇ ਤੋਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ।

Leave a Reply

Your email address will not be published.