News

ਜਿਹੜੇ ਮੁੰਡੇ ਨੇ ਕਿਸਾਨ ਆਗੂ ਟਿਕੈਤ ਨੂੰ ਕਿਹਾ ਸੀ ਤੇਰੇ ਬਾਪ ਦੀ ਜਗ੍ਹਾ ਨਹੀਂ, ਹੁਣ ਮੰਗੀ ਮੁਆਫ਼ੀ

ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਬੀਤੇ ਦਿਨੀਂ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਇੱਕ ਨੌਜਵਾਨ ਨੇ ਬਦਸਲੂਕੀ ਕੀਤੀ ਸੀ ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਨਾਲ ਬਦਸਲੂਕੀ ਕਰਨ ਲਈ ਨੌਜਵਾਨ ਵਿੱਕੀ ਚੌਹਾਨ ਨੂੰ ਕੁੱਝ ਸਥਾਨਕ ਭਾਜਪਾ ਆਗੂਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਪਰ ਸਨਮਾਨ ਲੈਣ ਤੋਂ ਕੁੱਝ ਹੀ ਘੰਟੇ ਬਾਅਦ ਵਿੱਚ ਨੌਜਵਾਨ ਵਿੱਕੀ ਚੌਹਾਨ ਨੇ ਹੁਣ ਰਾਕੇਸ਼ ਟਿਕੈਤ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਹੈ।

Get ready with tractors': Rakesh Tikait rallies farmers against govt, says  'false cases' won't hold | Latest News India - Hindustan Times

ਨੌਜਵਾਨ ਵਿੱਕੀ ਚੌਹਾਨ ਨੇ ਕਿਹਾ ਕਿ, “ਉਹ ਵੀ ਇੱਕ ਕਿਸਾਨ ਹੈ ਅਤੇ ਉਸ ਨੂੰ ਨਹੀਂ ਪਤਾ ਸੀ ਕਿ ਰਾਕੇਸ਼ ਟਿਕੈਤ ਉਥੇ ਆ ਰਹੇ ਹਨ। ਵਿੱਕੀ ਚੌਹਾਨ ਨੇ ਐਲਾਨ ਕੀਤਾ ਕਿ ਜਦੋਂ ਕਦੇ ਵੀ ਭਵਿੱਖ ਵਿੱਚ ਰਾਕੇਸ਼ ਟਿਕੈਤ ਹਿਮਾਚਲ ਪ੍ਰਦੇਸ਼ ਆਉਂਦੇ ਹਨ ਤਾਂ ਉਹ ਖੁਦ ਰਾਕੇਸ਼ ਟਿਕੈਤ ਦਾ ਜ਼ੋਰਸ਼ੋਰ ਨਾਲ ਸਵਾਗਤ ਕਰੇਗਾ।

ਅਸਲ ਵਿੱਚ ਬੀਤੇ ਸ਼ਨੀਵਾਰ ਨੂੰ ਰਾਕੇਸ਼ ਟਿਕੈਤ ਮੰਡੀ ਪਹੁੰਚੇ ਸਨ ਜਿਥੇ ਵਿੱਕੀ ਚੌਹਾਨ ਨੇ ਰਾਕੇਸ਼ ਟਿਕੈਤ ਦਾ ਵਿਰੋਧ ਕੀਤਾ ਸੀ ਅਤੇ ਰਾਕੇਸ਼ ਟਿਕੈਤ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਸੜਕ ਤੇਰੇ ਬਾਪ ਦੀ ਨਹੀਂ ਹੈ ਜੋ ਇੱਥੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਵਿੱਕੀ ਚੌਹਾਨ ਨੇ ਯੂ ਟਰਨ ਕਿਉਂ ਲਿਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਸੇਬ ਮੰਡੀ ਵਿੱਚ ਇਹ ਗੱਲ ਨਿਸ਼ਚਤ ਰੂਪ ਤੋਂ ਚਰਚਾ ਵਿੱਚ ਹੈ ਕਿ ਵਿੱਕੀ ਚੌਹਾਨ ਦੀ ਵਰਤੋਂ ਕੁਝ ਸਿਆਸਤਦਾਨਾਂ ਨੇ ਕਰਕੇ ਆਪਣਾ ਉੱਲੂ ਸਿੱਧਾ ਕਰ ਲਿਆ ਅਤੇਵਿੱਕੀ ਚੌਹਾਨ ਨੂੰ ਬਲੀ ਦਾ ਬੱਕਰਾ ਬਣਨਾ ਪਿਆ।

Click to comment

Leave a Reply

Your email address will not be published.

Most Popular

To Top