ਜਿਹੜੇ ਕੇਂਦਰ ’ਚ ਆਰਕੈਸਟਰਾ ਨੇ ਛੱਡਿਆ ਨਸ਼ਾ, ਉਸੇ ’ਚ ਹੁਣ ਨੌਜਵਾਨਾਂ ਨੂੰ ਸਿਖਾ ਰਹੀ ਹੈ ਭੰਗੜਾ ਅਤੇ ਯੋਗਾ

ਦੇਸ਼ ‘ਚ ਪਿਛੇ ਸਾਲ ਲਗਾਏ ਗਏ ਲਾਕਡਾਊਨ ਕਾਰਨ ਹਰ ਵਰਗ ਦੇ ਕਾਰੋਬਾਰ ‘ਤੇ ਅਸਰ ਹੋਇਆ ਹੈ। ਅਜਿਹੇ ‘ਚ ਵਿਆਹਾਂ, ਪਾਰਟੀਆਂ ਵਿੱਚ ਨੱਚ ਗਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਸੱਭਿਆਚਾਰ ਗਰੁੱਪਾਂ ਦੇ ਉੱਪਰ ਵੀ ਕਾਫ਼ੀ ਅਸਰ ਪਿਆ। ਉਥੇ ਹੀ ਗੁਰਦਾਸਪੁਰ ਦੀ ਗਿੱਧਾ ਭੰਗੜਾ ਪਾਉਣ ਵਾਲੀ ਕੁੜੀ ਨੂੰ ਲਾਕਡਾਊਨ ਦੌਰਾਨ ਅਜਿਹੀਆਂ ਮੁਸ਼ੀਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

ਪਰ ਹੁਣ ਇਸ ਡਾਂਸਰ ਵੱਲੋਂ ਇਕ ਨਸ਼ਾ ਮੁਕਤੀ ਕੇਂਦਰ ਵਿਚ ਨਸ਼ੇੜੀ ਮਰੀਜ਼ਾਂ ਨੂੰ ਭੰਗੜਾ ਪਾਉਣਾ ਅਤੇ ਯੋਗਾ ਸਿਖਾ ਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਆਪਣੀ ਦਾਸਤਾਨ ਸੁਣਾਉਂਦੇ ਹੋਏ ਆਰਕੈਸਟਰਾ ਨੇ ਦੱਸਿਆ ਕਿ ਉਹ ਪਿਛਲੇ 6 ਸਾਲ ਤੋਂ ਸਭਿਆਚਾਰ ਗਰੁੱਪ ਵਿੱਚ ਕੰਮ ਕਰਦੀ ਸੀ ਅਤੇ ਜਿਸ ਤੋਂ ਬਾਅਦ ਉਹ ਨਸ਼ੇ ਦੀ ਆਦਿ ਹੋ ਗਈ ਅਤੇ ਕਰੀਬ ਇਕ ਸਾਲ ਉਸ ਨੇ ਨਸ਼ਾ ਕੀਤਾ ਲਾਕਡਾਉਣ ਦੌਰਾਨ ਨਸ਼ਾ ਨਾ ਮਿਲਣ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਹੋਣ ਲਗੀ ਜਿਸ ਤੋਂ ਬਾਅਦ ਗੁਰਦਾਸਪੁਰ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਹੋ ਕੇ ਨਸ਼ਾ ਛੱਡ ਦਿੱਤਾ ਅਤੇ ਆਪਣੀ ਨਵੀਂ ਜਿੰਦਗੀ ਸ਼ੁਰੂ ਕਰ ਦਿੱਤੀ।
ਉਸ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਉਸ ਵੱਲੋਂ ਨਸ਼ਾ ਮੁਕਤੀ ਕੇਂਦਰ ਵਿਚ ਰਹਿ ਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਇਸ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਰਕੈਸਟਰਾ ਨੇ ਸਭਿਆਚਾਰਕ ਗਰੁੱਪਾਂ ਨਾਲ ਕੰਮ ਕਰਦੇ ਨਸ਼ੇ ਦੇ ਜਾਲ ਵਿਚ ਫਸੇ ਮੁੰਡੇ ਕੁੜੀਆਂ ਬਾਰੇ ਜਿੱਥੇ ਵੱਡੇ ਖੁਲਾਸੇ ਕੀਤੇ ਉੱਥੇ ਹੀ ਉਹਨਾਂ ਨੂੰ ਨਸ਼ਾ ਨਾ ਕਰਨ ਦੀ ਨਸੀਹਤ ਵੀ ਦਿੱਤੀ।
ਦੱਸ ਦਈਏ ਕਿ ਇਹ ਆਰਕੈਸਟਰਾ ਪਹਿਲਾਂ ਖੁਦ ਵੀ ਨਸ਼ੇ ਦੀ ਆਦਿ ਸੀ ਅਤੇ ਹੁਣ ਨਸ਼ਿਆਂ ਨੂੰ ਛੱਡ ਕੇ ਦੂਜੇ ਨੌਜਵਾਨਾਂ ਕੁੜੀਆਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰ ਰਹੀ ਹੈ।
