ਜਿਸ ਨੌਜਵਾਨ ਨੇ ਲਾੜਾ ਬਣ ਚੜ੍ਹਨਾ ਸੀ ਡੋਲੀ ਵਾਲੀ ਕਾਰ , ਉਸ ਨੌਜਵਾਨ ਨੂੰ ਨਸੀਬ ਹੋਈ ਅਰਥੀ

ਪੁੱਤ ਦੇ ਵਿਆਹ ਦਾ ਚਾਅ ਹਰ ਮਾਂ-ਬਾਪ ਨੂੰ ਹੁੰਦਾ ਹੈ। ਹਰ ਮਾਂ-ਬਾਪ ਇਸ ਦਿਨ ਨੂੰ ਦੇਖਣ ਦੇ ਲਈ ਪੁੱਤ ਦੇ ਜਵਾਨ ਹੋਣ ਤਕ ਦਾ ਇੰਤਜ਼ਾਰ ਕਰਦੇ ਹਨ। ਅਤੇ ਇਹ ਸੋਚਦੇ ਹਨ ਕਿ ਕਦੋਂ ਉਨ੍ਹਾਂ ਦਾ ਪਰਿਵਾਰ ਭਰੇਗਾ ਅਤੇ ਪੂਰਾ ਹੋਵੇਗਾ। ਜ਼ਰਾ ਸੋਚੋ ਕੀ ਬੀਤੀ ਹੋਵੇਗੀ ਉਸ ਪਰਿਵਾਰ ਤੇ ਜਿਸ ਦਾ ਜਵਾਨ ਪੁੱਤ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਲਾੜੀ ਮੌਤ ਨਾਲ ਵਿਆਹਿਆ ਗਿਆ।


ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਕੜਮਾਂ ਦਾ ਇਕ ਨੌਜਵਾਨ, ਮੋਨੂੰ ਕਪਾਹੀ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਵਿਆਹ ਤੋਂ ਇੱਕ ਦਿਨ ਪਹਿਲਾਂ ਪੂਰਾ ਪਰਿਵਾਰ ਰਾਤ ਨੂੰ ਪਾਰਟੀ ਉੱਤੇ ਨੱਚ-ਟੱਪ ਕੇ ਖੁਸ਼ੀ ਮਨਾਉਂਦਾ ਹੋਇਆ ਵਿਆਹ ਦੇ ਚਾਅ ਲੜਾ ਹੀ ਰਿਹਾ ਸੀ ਕਿ ਅਚਾਨਕ ਰੰਗ ਵਿਚ ਭੰਗ ਪੈ ਗਈ ਅਤੇ ਖੁਸ਼ੀ ਦਾ ਇਹ ਮਾਹੌਲ ਮਾਤਮ ਵਿੱਚ ਬਦਲ ਗਿਆ। ਰਾਤ ਨੂੰ ਸ਼ਗਨ ਪੂਰੇ ਕਰਨ ਤੋਂ ਬਾਅਦ ਵਿੱਚ ਜਦੋਂ ਮੈਨੂੰ ਸੌਣ ਦੇ ਲਈ ਮੰਜੇ ਤੇ ਲੰਮਾ ਪਿਆ, ਤਾਂ ਉਸ ਨੂੰ ਗਰਮੀ ਲੱਗ ਰਹੀ ਸੀ ਅਤੇ ਉਸ ਨੇ ਉੱਠ ਕੇ ਪੱਖੇ ਦਾ ਮੂੰਹ ਆਪਣੇ ਵੱਲ ਨੂੰ ਘਮਾਉਣਾ ਚਾਹਿਆ।

ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਪੱਖੇ ਦੇ ਕੋਲ ਬੈਠੀ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ। ਜਦੋਂ ਮੋਨੂੰ ਨੇ ਪੱਖੇ ਨੂੰ ਹੱਥ ਲਾਇਆ ਤਾਂ ਉਸ ਦਾ ਪੈਰ ਪੱਖੇ ਦੀ ਨੰਗੀ ਤਾਰ ਤੇ ਆ ਗਿਆ। ਜਿਸ ਨਾਲ ਕਰੰਟ ਲੱਗਣ ਕਰਕੇ ਉਸ ਸਮੇਂ ਹੀ ਉਸਦੀ ਮੌਤ ਹੋ ਗਈ। ਜਿਨ੍ਹਾਂ ਦਰੀਆਂ ਉੱਤੇ ਅਤੇ ਟੈਂਟਾਂ ਥੱਲੇ ਨਵੀਂ ਬਹੂ ਨੇ ਆਉਣਾ ਸੀ ਉੱਥੇ ਹੀ ਮੋਨੂੰ ਦੀ ਲਾਸ਼ ਨੇ ਜਗ੍ਹਾ ਲੈ ਲਈ। ਵਿਹੜੇ ਵਿਚ ਪਈ, ਮੰਜੇ ਉੱਤੇ ਰੱਖੀ ਮੋਨੂੰ ਦੀ ਮ੍ਰਿਤਕ ਦੇਹ ਨੇ ਹਰ ਮਾਂ ਦੀ ਅੱਖ ਵਿਚ ਪਾਣੀ ਲਿਆ ਦਿੱਤਾ। ਸਾਰੇ ਪਰਿਵਾਰਕ ਮੈਂਬਰ ਅਤੇ ਗੁਆਂਢੀ ਵਿਰਲਾਪ ਕਰਦੇ ਦੇਖੇ ਗਏ। ਕਾਸ਼ ਉਸ ਰਾਤ ਮੋਨੂੰ ਨੇ ਪੱਖੇ ਨੂੰ ਹੱਥ ਨਾ ਲਾਇਆ ਹੁੰਦਾ ਤਾਂ ਸ਼ਾਇਦ ਅੱਜ ਮੋਨੂੰ ਸਹੀ ਸਲਾਮਤ ਬਰਾਤ ਲੈ ਕੇ ਜਾਂਦਾ।

To Top