ਜਿਸ ਔਰਤ ਦੀ ਫੋਟੋ ਮੋਦੀ ਨਾਲ ਛਪੀ, ਉਸ ਕੋਲ ਘਰ ਹੀ ਨਹੀਂ! ਰਾਹੁਲ ਨੇ ਕਸਿਆ ਤੰਜ

ਕਾਂਗਰਸ ਆਗੂ ਰਾਹੁਲ ਗਾਂਧੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਦੋ ਦਿਨ ਦੇ ਦੌਰੇ ’ਤੇ ਸੋਮਵਾਰ ਨੂੰ ਕੇਰਲ ਪਹੁੰਚਣਗੇ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਵੀਟ ਰਾਹੀਂ ਨਿਸ਼ਾਨਾ ਲਗਾਇਆ ਹੈ। ਉਹਨਾਂ ਨੇ 14 ਅਤੇ 25 ਫਰਵਰੀ ਨੂੰ ਪੀਐਮ ਮੋਦੀ ਦੀ ਫੋਟੋ ਨਾਲ ਦੋ ਅਖਬਾਰਾਂ ਵਿੱਚ ਛਪੇ ਇਕੋ ਵਰਗੇ ਵਿਗਿਆਪਨ ਨੂੰ ਲੈ ਕੇ ਤੰਜ ਕਸਿਆ ਹੈ। ਉਹਨਾਂ ਕਿਹਾ ਕਿ, ‘ਵਾਰ-ਵਾਰ ਦੁਹਰਾਉਣ ਨਾਲ ਵੀ ਝੂਠ ਝੂਠ ਹੀ ਰਹਿੰਦਾ ਹੈ।’

ਇਹ ਵਿਗਿਆਪਨ ਪਹਿਲਾਂ 14 ਫਰਵਰੀ ਨੂੰ ਛਾਪਿਆ ਗਿਆ ਸੀ ਫਿਰ 25 ਫਰਵਰੀ ਨੂੰ ਦੁਬਾਰਾ ਛਾਪਿਆ ਗਿਆ ਸੀ। ਇਸ ਵਿਗਿਆਪਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਨਾਲ ਇਕ ਔਰਤ ਦੀ ਤਸਵੀਰ ਲੱਗੀ ਹੋਈ ਹੈ। ਇਸ ਤਸਵੀਰ ਨਾਲ ਲਿਖਿਆ ਹੋਇਆ ਹੈ, ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਵਿੱਚ ਮੈਨੂੰ ਮਿਲਿਆ ਮੇਰਾ ਘਰ, ਸਿਰ ’ਤੇ ਛਤ ਕਾਰਨ 24 ਲੱਖ ਪਰਿਵਾਰ ਹੋਏ ਆਤਮਨਿਰਭਰ।
ਨਾਲ ਆਓ ਅਤੇ ਇਕੱਠੇ ਮਿਲ ਕੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸੱਚ ਕਰਦੇ ਹਾਂ।’ ਇਸ ਦੇ ਨਾਲ ਹੀ ਲਿਖਿਆ ਹੈ- ‘ਆਤਮ ਨਿਰਭਰ ਭਾਰਤ, ਆਤਮਨਿਰਭਰ ਬੰਗਾਲ।’ ਰਿਪੋਰਟ ਮੁਤਾਬਕ ਇਸ ਵਿਗਿਆਪਨ ਵਿੱਚ ਜਿਹੜੀ ਔਰਤ ਦੀ ਫੋਟੋ ਹੈ, ਉਸ ਦਾ ਨਾਮ ਲਕਸ਼ਮੀ ਦੇਵੀ ਹੈ।
ਲਕਸ਼ਮੀ ਦੇਵੀ ਦੇ ਕੋਲ ਕੋਈ ਘਰ ਨਹੀਂ ਹੈ ਅਤੇ ਉਹ ਕਿਰਾਏ ਦੇ ਇਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੀ ਹੈ। ਜਿਸ ਦਾ ਕਿਰਾਇਆ 500 ਰੁਪਏ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲਕਸ਼ਮੀ ਦੇਵੀ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਇਹ ਫੋਟੋ ਕਦੋਂ ਖਿੱਚੀ ਗਈ ਸੀ।
