News

ਜਿਮ ਵਾਲੇ ਨੌਜਵਾਨਾਂ ਨੇ ਸਰਕਾਰ ਤੋਂ ਮੰਗਿਆ ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ

ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਜਿਮ, ਰੈਸਟੋਰੈਂਟ ਤੇ ਸਕੂਲ ਆਦਿ ਸਭ ਬੰਦ ਕਰ ਦਿੱਤੇ ਗਏ ਹਨ। ਪਰ ਸ਼ਰਾਬ ਦੇ ਠੇਕੇ ਪਹਿਲਾਂ ਵਾਂਗ ਹੀ ਖੁੱਲ੍ਹੇ ਰਹਿੰਦੇ ਹਨ। ਇਸ ਫ਼ੈਸਲੇ ਨੂੰ ਲੈ ਕੇ ਜਿਮ ਸੰਚਾਲਕ ਤੇ ਜਿਮਨਾਸਟਿਕ ਵਿਰੋਧ ਕਰ ਰਹੇ ਹਨ। ਉਹਨਾਂ ਨੇ ਸਰਕਾਰ ਤੋਂ ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ ਮੰਗਿਆ ਹੈ।

ਉੱਥੇ ਹੀ ਪੰਜਾਬ ਅਮੈਚਿਓਰ ਬਾਡੀ ਬਿਲਡਰਜ਼ ਫੈਡਰੇਸ਼ਨ ਦੇ ਪ੍ਰਧਾਨ ਜੌਲੀ ਸਿੰਘ ਨੇ ਕਿਹਾ ਕਿ ਸਰਕਾਰ ਨੇ ਜਿਮ ਬੰਦ ਕਰਨ ਦਾ ਐਲਾਨ ਕੀਤਾ ਹੈ ਜਦਕਿ ਉਹ ਪਹਿਲਾਂ ਹੀ ਕਰੀਬ ਸੱਤ ਮਹੀਨੇ ਬੰਦ ਰਹਿਣ ਤੋਂ ਬਾਅਦ ਕਿਸੇ ਤਰ੍ਹਾਂ ਮੁੜ ਪਟੜੀ ਤੇ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਦੂਜੇ ਪਾਸੇ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਨੂੰ ਖੁੱਲ੍ਹਾ ਰੱਖਿਆ ਜਾ ਰਿਹਾ ਹੈ।

ਉਹਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਮ ਚਲਾਉਣ ਲਈ ਥੋੜਾ ਸਮਾਂ ਜ਼ਰੂਰ ਦੇਵੇ। ਅਜਿਹੇ ‘ਚ ਸਰਕਾਰ ਉਨ੍ਹਾਂ ਨੂੰ ਠੇਕੇ ਚਲਾਉਣ ਦਾ ਲਾਇਸੈਂਸ ਦੇ ਦੇਵੇ ਜਾਂ ਫਿਰ ਬੱਸਾਂ ਦਾ ਪਰਮਿਟ ਦੇਵੇ, ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿੰਮ ਹਨ ਤੇ ਇਨ੍ਹਾਂ ਨਾਲ ਕਈ ਹਜ਼ਾਰ ਲੋਕ ਸਿੱਧੇ-ਅਸਿੱਧੇ ਤਰੀਕੇ ਨਾਲ ਜੁੜੇ ਹੋਏ ਹਨ। 

ਇਸੇ ਤਰ੍ਹਾਂ ਜਿਮਨਾਸਟਿਕ ਅਮਨ ਸਿੰਘ ਨੇ ਦੱਸਿਆ ਕਿ ਉਹ ਕੌਮੀ ਪੱਧਰ ਦੀ ਪ੍ਰਤੀਯੋਗਤਾ ਲਈ ਤਿਆਰੀ ਕਰ ਰਹੇ ਸਨ ਅਤੇ ਸੂਬਾ ਪੱਧਰ ਦੇ ਮੁਕਾਬਲੇ ਵਿੱਚ ਬਰੌਂਜ਼ ਮੈਡਲ ਜਿੱਤ ਚੁੱਕੇ ਹਨ। ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ? ਉਨ੍ਹਾਂ ਦਾ ਖ਼ੁਦ ਦਾ ਵੀ ਜਿੰਮ ਹੈ ਤੇ ਖਰਚੇ ਚਲਾਉਣੇ ਬਹੁਤ ਔਖੇ ਹੋ ਚੁੱਕੇ ਹਨ।  

ਉਨ੍ਹਾਂ ਦੱਸਿਆ ਕਿ ਜਿੰਮ ਲਗਾਉਣ ਲਈ ਉਨ੍ਹਾਂ ਨੂੰ ਆਪਣੀ ਪੂਰੀ ਡਾਈਟ ਮੇਨਟੇਨ ਕਰਨੀ ਪੈਂਦੀ ਹੈ। ਜਿਸ ‘ਚ ਚਿਕਨ, ਦੁੱਧ, ਆਂਡੇ ਆਦਿ ਸ਼ਾਮਲ ਹਨ ਤੇ ਰੋਜ਼ ਕਰੀਬ 1000 ਰੁਪਏ ਦਾ ਖਰਚਾ ਇੱਕ ਬਾਡੀ ਬਿਲਡਰ ‘ਤੇ ਆਉਂਦਾ ਹੈ।  

Click to comment

Leave a Reply

Your email address will not be published. Required fields are marked *

Most Popular

To Top