News

ਫਰਸ਼ ‘ਤੇ ਬੈਠ ਕੇ ਭੋਜਨ ਖਾਣ ਦੇ ਹੈਰਾਨੀਜਨਕ ਫ਼ਾਇਦੇ

ਜ਼ਮੀਨ ਤੇ ਬੈਠ ਕੇ ਭੋਜਨ ਖਾਣ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਜਿਵੇਂ ਕਿ ਦੱਖਣ ਭਾਰਤ, ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਜ਼ਮੀਨ ਤੇ ਬੈਠ ਕੇ ਭੋਜਨ ਖਾਧਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਂਦੇ ਸਮੇਂ ਜ਼ਮੀਨ ਤੇ ਬੈਠਣ ਦੇ ਹੈਰਾਨੀਜਨਕ ਲਾਭ ਹਨ।

Eating Tips: बिना चबाये खाना खाने से क्या नुकसान होता है? पढ़ते रहिये

ਬਿਹਤਰ ਪਾਚਨ

ਤੁਹਾਨੂੰ ਭੋਜਨ ਖਾਣ ਲਈ ਪਲੇਟ ਵੱਲ ਝੁਕਣਾ ਪੈਂਦਾ ਹੈ। ਜ਼ਮੀਨ ‘ਤੇ ਖਾਣਾ ਕੁਦਰਤੀ ਆਸਣ ਹੈ। ਲਗਾਤਾਰ ਅੱਗੇ-ਪਿੱਛੇ ਝੁਕਣਾ ਤੁਹਾਡੇ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਲਗਾਤਾਰ ਕੰਮ ਕਰਦਾ ਰਹਿੰਦਾ ਹੈ, ਜਿਸ ਕਾਰਨ ਤੁਹਾਡੀ ਪਾਚਨ ਕਿਰਿਆ ‘ਚ ਵੀ ਸੁਧਾਰ ਹੁੰਦਾ ਹੈ ਤੇ ਭੋਜਨ ਅਸਾਨੀ ਨਾਲ ਪਚ ਜਾਂਦਾ ਹੈ।

Ideal Eating Posture-Sitting on the floor - Indian Weight Loss Blog

ਖੂਨ ਸੰਚਾਰ ਵਿੱਚ ਸੁਧਾਰ

ਸਹੀ ਆਸਣ ਮਤਲਬ ਪੈਰਾਂ ਨੂੰ ਕਰਾਸ ਕਰਕੇ ਖਾਣ ਨਾਲ ਖੂਨ ਸੰਚਾਰ ਨੂੰ ਸੁਧਾਰਦਾ ਹੈ ਅਤੇ ਨਾੜੀਆਂ ਦੇ ਖਿਚਾਵ ਨੂੰ ਵੀ ਦੂਰ ਕਰਦਾ ਹੈ। ਇਹ ਦਿਲ ਦੇ ਆਲੇ-ਦੁਆਲੇ ਦਾ ਦਬਾਅ ਵੀ ਘਟਾਉਂਦਾ ਹੈ, ਜੋ ਇਸ ਨੂੰ ਮਜ਼ਬੂਤ ਬਣਾਉਂਦਾ ਹੈ। ਜੇ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਡਾਇਨਿੰਗ ਟੇਬਲ ਜਾਂ ਟੇਬਲ ਕੁਰਸੀ ਤੇ ਬੈਠਣ ਦੀ ਬਜਾਏ ਤੁਹਾਨੂੰ ਅੱਜ ਹੀ ਜ਼ਮੀਨ ਤੇ ਬੈਠ ਕੇ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਜੋੜਾਂ ਦੇ ਦਰਦ ਨੂੰ ਰੋਕਦਾ ਹੈ

ਤੁਹਾਨੂੰ ਖਾਣ ਲਈ ਫ਼ਰਸ਼ ‘ਤੇ ਬੈਠਣ ਸਮੇਂ ਆਪਣੇ ਗੋਡਿਆਂ ਨੂੰ ਮੋੜਨਾ ਪੈਂਦਾ ਹੈ। ਇਸ ਨਾਲ ਤੁਹਾਡੇ ਗੋਡਿਆਂ ਦੀ ਕਸਰਤ ਹੋਰ ਵੀ ਬਿਹਤਰ ਹੋ ਜਾਂਦੀ ਹੈ। ਜ਼ਮੀਨ ‘ਤੇ ਬੈਠ ਕੇ ਖਾਣਾ ਕਮਰ ਦੇ ਜੋੜ, ਗੋਡੇ ਤੇ ਗਿੱਟੇ ਨੂੰ ਲਚਕਦਾਰ ਬਣਾਉਂਦਾ ਹੈ। ਇਸ ਲਚਕਤਾ ਦੇ ਨਾਲ ਜੋੜ ਨਰਮ ਰਹਿੰਦੇ ਹੈ, ਇਸ ਦੀ ਲਚਕਤਾ ਬਣਾਈ ਰੱਖਦੇ ਹਨ ਜਿਸ ਕਾਰਨ ਤੁਸੀਂ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ ਤੇ ਖੜ੍ਹੇ ਹੋਣ ਜਾਂ ਬੈਠਣ ‘ਚ ਕੋਈ ਸਮੱਸਿਆ ਨਹੀਂ ਆਉਂਦੀ।

ਭਾਰ ਕੰਟਰੋਲ

ਫਰਸ਼ ਤੇ ਬੈਠ ਕੇ ਭੋਜਨ ਕਰਨ ਨਾਲ ਭਾਰ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ। ਫਰਸ਼ ਤੇ ਬੈਠਣ ਨਾਲ ਤੁਸੀਂ ਪਾਚਣ ਦੀ ਕੁਦਰਤੀ ਅਵਸਥਾ ਵਿੱਚ ਰਹਿੰਦੇ ਹੋ। ਇਹ ਪਾਚਨ ਰਸਾਂ ਨੂੰ ਬਿਹਤਰ ਤਰੀਕੇ ਨਾਲ ਕੰਮ ਕਰਨ ਦੀ ਮਨਜੂਰੀ ਦਿੰਦਾ ਹੈ।

Click to comment

Leave a Reply

Your email address will not be published.

Most Popular

To Top