ਜਾਣੋ ਕਿਹੜੇ ਪਾਸੇ ਸੌਣਾ ਸਭ ਤੋਂ ਜ਼ਿਆਦਾ ਸਹੀ ਹੁੰਦਾ ਹੈ ‘ਸੱਜੇ’ ਜਾਂ ‘ਖੱਬੇ’

 ਜਾਣੋ ਕਿਹੜੇ ਪਾਸੇ ਸੌਣਾ ਸਭ ਤੋਂ ਜ਼ਿਆਦਾ ਸਹੀ ਹੁੰਦਾ ਹੈ ‘ਸੱਜੇ’ ਜਾਂ ‘ਖੱਬੇ’

ਸਿਹਤ ਦੇ ਲਈ ਖਾਣਾ ਪੀਣਾ ਜਿੰਨਾ ਜ਼ਰੂਰੀ ਹੁੰਦਾ ਹੈ, ਉਨ੍ਹਾਂ ਹੀ ਰਾਤ ਨੂੰ ਸੌਣਾ ਜ਼ਰੂਰੀ ਹੁੰਦਾ ਹੈ। ਚੰਗੀ ਨੀਂਦ ਦਿਮਾਗ ਨੂੰ ਸ਼ਾਂਤ ਰੱਖਦੀ ਹੈ ਅਤੇ ਸਰੀਰ ਨੂੰ ਊਰਜਾ ਦਿੰਦੀ ਹੈ, ਜਿਸ ਨਾਲ ਅਸੀਂ ਪੂਰਾ ਦਿਨ ਕੰਮ ਸਹੀ ਤਰੀਕੇ ਨਾਲ ਕਰ ਸਕਦੇ ਹਾਂ। ਤੁਹਾਡੇ ਸੋਣ ਦਾ ਸਮਾਂ, ਤੁਹਾਡੀ ਹਾਲਤ ਅਤੇ ਦਿਸ਼ਾ ਤੁਹਾਡੀ ਸਿਹਤ ਨਿਰਧਾਰਿਤ ਕਰਦੀ ਹੈ। ਕਈ ਵਾਰ ਗਲਤ ਪੋਜੀਸ਼ਨ ਵਿੱਚ ਸੌਣ ਦੀ ਵਜ੍ਹਾ ਨਾਲ ਵਾਰ-ਵਾਰ ਨੀਂਦ ਖੁੱਲ੍ਹਦੀ ਹੈ ਅਤੇ ਨੀਂਦ ਖ਼ਰਾਬ ਹੁੰਦੀ ਹੈ, ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਲਈ ਸੋਣ ਦਾ ਸਹੀ ਤਰੀਕਾ ਅਪਣਾਓ। ਸਾਨੂੰ ਹਮੇਸ਼ਾ ਖੱਬੇ ਪਾਸੇ ਲੇਟ ਕੇ ਸੌਣਾ ਚਾਹੀਦਾ ਹੈ।


ਖੱਬੇ ਪਾਸੇ ਸੌਣ ਨਾਲ ਖੂਨ ਦਾ ਵਹਾਅ ਠੀਕ ਰਹਿੰਦਾ ਹੈ। ਇਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।
ਗਰਭਵਤੀ ਔਰਤਾਂ ਲਈ ਖੱਬੇ ਪਾਸੇ ਸੋਣਾ ਬਿਹਤਰ ਹੁੰਦਾ ਹੈ ਕਿਉਂਕਿ ਇਸ ਨਾਲ ਢਿੱਡ ‘ਚ ਪਲ ਰਹੇ ਬੱਚੇ ਦੀ ਸਿਹਤ ‘ਤੇ ਬੁਰਾ ਅਸਰ ਨਹੀਂ ਪੈਂਦਾ। ਇਸ ਦੇ ਇਲਾਵਾ ਹੱਥਾਂ ਅਤੇ ਪੈਰਾਂ ‘ਚ ਸੋਜ ਦੀ ਸਮੱਸਿਆ ਨਹੀਂ ਹੁੰਦੀ। ਸਰੀਰ ‘ਚ ਖੂਨ ਦੀ ਗਤੀ ਠੀਕ ਰਹਿੰਦੀ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ।
ਖੱਬੇ ਪਾਸੇ ਸੌਣ ਨਾਲ ਭੋਜਨ ਪਚਾਉਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦਿਸ਼ਾ ’ਚ ਸੌਣ ਨਾਲ ਪਿੱਠ ਅਤੇ ਗਰਦਨ ਵਿੱਚ ਦਰਦ ਤੋਂ ਰਾਹਤ ਵੀ ਮਿਲਦੀ ਹੈ।

ਖੱਬੇ ਪਾਸੇ ਸੋਣ ਨਾਲ ਭੋਜਨ ਚੰਗੀ ਤਰ੍ਹਾਂ ਪੱਚ ਜਾਂਦਾ ਹੈ ਅਤੇ ਪਾਚਨ ਤੰਤਰ ‘ਤੇ ਜ਼ਿਆਦਾ ਦਬਾਅ ਨਹੀਂ ਪੈਂਦਾ। ਖੱਬੇ ਪਾਸੇ ਸੋਣ ਨਾਲ ਸਰੀਰ ‘ਚ ਜਮਾਂ ਹੋਣ ਵਾਲੇ ਜ਼ਹਿਰੀਲੇ ਪਦਾਰਥ ਲਸਿਕਾ ਤੰਤਰ ਦੁਆਰਾ ਬਾਹਰ ਨਿਕਲ ਜਾਂਦੇ ਹਨ। ਪੇਟ ‘ਚੋਂ ਕਬਜ਼ ਦੀ ਸ਼ਿਕਾਇਤ ਦੂਰ ਕਰਨ ਲਈ ਖੱਬੇ ਪਾਸੇ ਸੋਣਾ ਸਹੀ ਹੁੰਦਾ ਹੈ।

ਖੱਬੇ ਪਾਸੇ ਸੋਣਾ ਤੁਹਾਡੀ ਸਰੀਰਕ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਇਸ ਨਾਲ ਤੁਹਾਡੇ ਦਿਲ ‘ਤੇ ਜ਼ਿਆਦਾ ਦਬਾਅ ਨਹੀਂ ਪੈਂਦਾ ਅਤੇ ਦਿਲ ਬਿਹਤਰ ਤਰੀਕੇ ਨਾਲ ਕੰਮ ਕਰ ਪਾਉਂਦਾ ਹੈ। ਦਿਲ ਦੇ ਠੀਕ ਤਰ੍ਹਾਂ ਕੰਮ ਕਰਨ ਕਾਰਨ ਤੁਸੀਂ ਵੀ ਸਿਹਤਮੰਦ ਰਹਿੰਦੇ ਹੋ।

Leave a Reply

Your email address will not be published.