ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

ਜਾਣੋ ਅੱਜ ਕਿਹੜੇ ਸੂਬਿਆਂ ’ਚ ਕੋਰੋਨਾ ਵੈਕਸੀਨ ਦਾ ਲਗੇਗਾ ਟੀਕਾ

ਪੰਜਾਬੀ ਲੋਕ · 18 January 2021
ਮੂਲ ਤਸਵੀਰ ਉਪਲਬਧ ਨਹੀਂ

ਭਾਰਤ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਦਾ ਅੱਜ ਤੀਜਾ ਦਿਨ ਹੈ। ਅੱਜ ਟੀਕਾਕਰਨ ਦਿੱਲੀ, ਜੰਮੂ, ਕਸ਼ਮੀਰ, ਲੱਦਾਖ ਅਤੇ ਬਿਹਾਰ ਸਣੇ 18 ਸੂਬਿਆਂ ਵਿੱਚ ਕੀਤਾ ਜਾਵੇਗਾ। ਮਹਾਰਾਸ਼ਟਰ ਵਿੱਚ ਕੋਰੋਨਾ ਟੀਕਾ ਕੱਲ੍ਹ ਲਗਾਇਆ ਜਾਵੇਗਾ। ਕੋਵਿਨ ਐਪ ਵਿਚ ਤਕਨੀਕੀ ਖਰਾਬੀ ਕਾਰਨ ਸ਼ਨੀਵਾਰ ਨੂੰ ਟੀਕਾਕਰਨ ਰੋਕ ਦਿੱਤਾ ਗਿਆ ਸੀ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਨੇ ਟੀਕੇ ਬਾਰੇ ਸਵਾਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਮਾੜੇ ਪ੍ਰਭਾਵ ਦੀ ਗੱਲ ਗ਼ਲਤ ਹੈ। ਇਸ ਦੇ ਨਾਲ ਹੀ ਜੇ ਲੋਕ ਬਚਣਾ ਚਾਹੁੰਦੇ ਹਨ ਤਾਂ ਲੋਕਾਂ ਨੂੰ ਟੀਕਾ ਲਗਵਾਉਣਾ ਪਏਗਾ।  

ਮਹਾਰਸ਼ਟਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਕੋਵਿਨ ਐਪ ਵਿਚ ਆਈਆਂ ਤਕਨੀਕੀ ਸਮੱਸਿਆਵਾਂ ਕਾਰਨ ਪੂਰੇ ਮਹਾਰਾਸ਼ਟਰ ਵਿਚ ਟੀਕੇ ਦੇ ਪ੍ਰੋਗਰਾਮ ‘ਤੇ ਪਾਬੰਦੀ ਲਗਾਈ ਗਈ ਹੈ। ਇੱਥੇ ਹੁਣ 2 ਦਿਨ ਬਾਅਦ 19 ਜਨਵਰੀ ਤੋਂ ਫਿਰ ਕੋਰੋਨਾ ਟੀਕਾ ਲਗਾਇਆ ਜਾਵੇਗਾ।

ਗੁਜਰਾਤ ਵਿੱਚ ਟੀਕੇ ਦੀ ਅਗਲੀ ਖੁਰਾਕ ਮੰਗਲਵਾਰ ਨੂੰ ਹੋਵੇਗੀ। ਯੂਪੀ ਵਿੱਚ ਕੋਰੋਨਾ ਟੀਕਾਕਰਣ ਦਾ ਅਗਲਾ ਦੌਰ 22 ਜਨਵਰੀ ਨੂੰ ਹੋਵੇਗਾ। ਕੱਲ੍ਹ ਯਾਨੀ ਸ਼ਨੀਵਾਰ ਟੀਕਾਕਰਨ ਦਾ ਪਹਿਲਾ ਦਿਨ ਸੀ। 22 ਜਨਵਰੀ ਨੂੰ ਕਿੰਨੇ ਲੋਕਾਂ ਦੇ ਟੀਕਾਕਰਣ ਹੋਣਗੇ, ਇਸ ਬਾਰੇ ਹੋਰ ਫੈਸਲਾ ਲਿਆ ਜਾਵੇਗਾ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ