News

ਜਾਣੋ, ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ’ਚ ਇੰਨਾ ਸਮਾਂ ਕਿਉਂ ਲੱਗਿਆ

ਜੋਅ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਗੜ੍ਹ ਜਾਰਜੀਆ ਤੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਬਾਇਡਨ 1992 ਤੋਂ ਬਾਅਦ ਇਸ ਖਾਸ ਰਾਜ ਨੂੰ ਜਿੱਤਣ ਵਾਲੇ ਪਹਿਲੇ ਡੈਮੋਕ੍ਰੇਟ ਬਣ ਗਏ ਹਨ। 7 ਨਵੰਬਰ ਨੂੰ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਾ ਐਲਾਨ ਕੀਤਾ ਸੀ।

ਉੱਧਰ ਡੋਨਾਲਡ ਟਰੰਪ ਨੇ ਅਜੇ ਤਕ ਹਾਰ ਸਵੀਕਾਰ ਨਹੀਂ ਕੀਤੀ ਤੇ ਵੋਟਿੰਗ ਵਿੱਚ ਧਾਂਦਲੀ ਦਾ ਦੋਸ਼ ਲਗਾਉਂਦਿਆਂ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਅਸਲ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖੇਮੇ ਵੱਲੋਂ ਇਤਰਾਜ਼ ਜਤਾਉਣ ਮਗਰੋਂ ਜਾਰਜੀਆ ਵਿੱਚ ਦੁਬਾਰਾ ਵੋਟਾਂ ਦੀ ਗਿਣਤੀ ਕੀਤੀ ਗਈ।

ਅਧਿਕਾਰੀ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਤਕਰੀਬਨ 50 ਲੱਖ ਵੋਟਾਂ ਦੀ ਗਿਣਤੀ ਕਰ ਰਹੇ ਸੀ ਜਿਸ ਵਿੱਚ ਕਈ ਦਿਨ ਲੱਗ ਗਏ। ਇਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਬਾਇਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ 12,284 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।

ਬਾਇਡਨ ਮੁੜ ਹੋਈ ਵੋਟਾਂ ਦੀ ਗਿਣਤੀ ਵਿੱਚ ਲਗਭਗ 14000 ਵੋਟਾਂ ਨਾਲ ਅੱਗੇ ਸੀ। ਜਾਰਜੀਆ ਦੇ ਸੈਕਟਰੀ ਸਟੇਟ ਬ੍ਰਾਂਡ ਰਾਫੇਨਸਪਾਰਗਰ ਨੇ ਵੀਰਵਾਰ ਨੂੰ ਕਿਹਾ ਕਿ ਜਾਰਜੀਆ ਦੇ ਪਹਿਲੇ ਰਾਜ ਵਿਆਪੀ ਇਤਿਹਾਸਕ ਆਡਿਟ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਦੀ ਨਵੀਂ ਸੁਰੱਖਿਅਤ ਵੋਟਿੰਗ ਪ੍ਰਣਾਲੀ ਨੇ ਸਹੀ ਗਿਣਤੀ ਦੇ ਨਤੀਜੇ ਦਿਤੇ ਹਨ। ਇਸ ਤੋਂ ਪਹਿਲਾਂ 1992 ਵਿੱਚ ਬਿੱਲ ਕਲਿੰਟਨ ਜਾਰਜੀਆ ਤੋਂ ਜਿੱਤੇ ਸੀ।

ਅਧਿਕਾਰੀਆਂ ਨੇ ਕਿਹਾ ਕਿ ਆਡਿਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 3 ਨਵੰਬਰ ਦੀਆਂ ਚੋਣਾਂ ਵਿੱਚ ਕੋਈ ਧੋਖਾਧੜੀ ਨਹੀਂ ਹੋਈ।

Click to comment

Leave a Reply

Your email address will not be published. Required fields are marked *

Most Popular

To Top