ਜਾਣੋਂ ਚਾਹ ਤੋਂ ਬਾਅਦ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ?

 ਜਾਣੋਂ ਚਾਹ ਤੋਂ ਬਾਅਦ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ?

ਬਹੁਤ ਸਾਰੇ ਲੋਕ ਦਿਨ ਵਿੱਚ 8 ਤੋਂ 10 ਵਾਰ ਜਾਂ ਇਸ ਤੋਂ ਵੱਧ ਵਾਰ ਚਾਹ ਪੀਂਦੇ ਹਨ। ਚਾਹ ਨਾ ਪੀਣ ਤਾਂ ਉਹ ਕੋਈ ਕੰਮ ਨਹੀਂ ਕਰ ਸਕਦੇ ਤੇ ਦਿਨ ਵੀ ਅਧੂਰਾ ਲੱਗਦਾ ਹੈ। ਲੋਕ ਸਵੇਰੇ ਮੰਜੇ ਤੋਂ ਉਠਦੇ ਸਾਰ ਹੀ ਅਤੇ ਸ਼ਾਮ ਸਮੇਂ ਚਾਹ ਪੀਣ ਲੱਗ ਜਾਂਦੇ ਹਨ।

Should you drink water before or after coffee? - Ponte Vecchio - Macchine a  leva per caffè

ਡਾਕਟਰਾਂ ਦਾ ਕਹਿਣਾ ਹੈ ਕਿ ਚਾਹ ਦਾ ਜ਼ਿਆਦਾ ਸੇਵਨ ਕਰਨਾ ਨੁਕਸਾਨਦੇਹ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਤੋਂ ਬਾਅਦ ਪਾਣੀ ਪੀਣਾ ਵੀ ਬਹੁਤ ਖਤਰਨਾਕ ਹੁੰਦਾ ਹੈ। ਇਹ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ…

What Are Teeth Made Of? and 10 other facts about teeth

ਦੰਦਾਂ ‘ਤੇ ਇੱਕ ਪਰਤ ਹੈ, ਇਸ ਨੂੰ ਪਰਲੀ ਕਿਹਾ ਜਾਂਦਾ ਹੈ। ਇਹ ਪਰਤ ਦੰਦਾਂ ਨੂੰ ਠੰਡਾ, ਗਰਮ, ਖੱਟਾ, ਮਿੱਠਾ ਮਹਿਸੂਸ ਨਹੀਂ ਹੋਣ ਦਿੰਦੀ। ਜੇਕਰ ਇਹ ਪਰਤ ਖਰਾਬ ਹੋਣ ਲੱਗ ਜਾਵੇ ਤਾਂ ਦੰਦਾਂ ਵਿੱਚ ਹਰ ਚੀਜ਼ ਠੰਡੀ ਅਤੇ ਗਰਮ ਮਹਿਸੂਸ ਹੋਣ ਲੱਗਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਚਾਹ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਇਨੈਮਲ ਨੂੰ ਵੀ ਨੁਕਸਾਨ ਹੁੰਦਾ ਹੈ। ਇਹ ਹੌਲੀ-ਹੌਲੀ ਖਰਾਬ ਹੋਣ ਲੱਗਦਾ ਹੈ। ਜਿਸ ਨਾਲ ਦੰਦਾਂ ਦੀਆਂ ਨਸਾਂ ਦੀ ਸਮੱਸਿਆ ਵੀ ਹੁੰਦੀ ਹੈ।

ਅਲਸਰ ਦੀ ਸਮੱਸਿਆ

ਕੁਝ ਲੋਕਾਂ ਨੂੰ ਖੱਟੇ ਡਕਾਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਐਸੀਡਿਟੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ। ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਐਂਟੀਸਾਈਡ ਦੀ ਵਰਤੋਂ ਕਰਦੇ ਹਨ। ਇਸ ਕਾਰਨ ਫੂਡ ਪਾਈਪ ਵਿੱਚ ਜ਼ਖ਼ਮ ਹੋ ਜਾਂਦੇ ਹਨ।

ਗਲੇ ਦੀ ਸਮੱਸਿਆ

ਗਰਮ ਚਾਹ ਦੇ ਬਾਅਦ ਠੰਡਾ ਪਾਣੀ ਪੀਣ ਨਾਲ ਗਲੇ ‘ਚ ਖਰਾਸ਼, ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਦੇਖੀ ਜਾ ਸਕਦੀ ਹੈ। ਇਸ ਨਾਲ ਸਰੀਰ ਵਿੱਚ ਜ਼ੁਕਾਮ ਦਾ ਪ੍ਰਕੋਪ ਵੱਧ ਜਾਂਦਾ ਹੈ।

ਨੱਕ ਚੋਂ ਖੂਨ ਨਿਕਲਣਾ

ਚਾਹ ਦੇ ਕੁਝ ਦੇਰ ਬਾਅਦ ਪਾਣੀ ਪੀਣ ਨਾਲ ਵੀ ਨੱਕ ਤੋਂ ਖੂਨ ਵਹਿ ਸਕਦਾ ਹੈ। ਇਹ ਸਰੀਰ ਦੀ ਠੰਡ ਅਤੇ ਗਰਮੀ ਨੂੰ ਬਰਦਾਸ਼ਤ ਕਰਨ ਦੀ ਅਸਮਰੱਥਾ ਦੇ ਕਾਰਨ ਹੈ।

Leave a Reply

Your email address will not be published.