News

ਸੁਨੀਲ ਜਾਖੜ ਸੀਐਮ ਦੌੜ ’ਚੋਂ ਬਾਹਰ, ਕਾਂਗਰਸ ਜਾਖੜ ਨਾਲ ਕਰ ਰਹੀ ਹੈ ਮਾੜਾ ਸਲੂਕ: ‘ਆਪ’

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸੀਐਮ ਚਿਹਰੇ ਦੀ ਭਾਲ ਵਿੱਚ ਜੁੱਟ ਗਈ ਹੈ। ਇਸ ਤੇ ਵਿਰੋਧੀਆਂ ਪਾਰਟੀਆਂ ਰਗੜੇ ਲਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ। ਸੁਨੀਲ ਜਾਖੜ ਦੇ ਬਹਾਨੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਦੀ ਪਾਰਟੀ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।

Punjab assembly election 2022 Congress leader Sunil Jakha ousted from chief  minister race said rejected for being Hindu - हिंदू होने की वजह से रिजेक्ट  हुआ, पंजाब में CM पद की रेस

ਬੀਤੇ ਦਿਨੀਂ ਅਬੋਹਰ ਵਿੱਚ ਆਪਣੇ ਭਤੀਜੇ ਸੰਦੀਪ ਜਾਖੜ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਸੀ ਕਿ ਸੀਐਮ ਦੀ ਚੋਣ ਦੌਰਾਨ ਉਹਨਾਂ ਦੇ ਹੱਕ ਵਿੱਚ 42 ਵਿਧਾਇਕ ਸਨ ਜਦਕਿ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਸਿਰਫ 6 ਵਿਧਾਇਕ ਸਨ। ਹੱਕ ਵਿੱਚ 42 ਵਿਧਾਇਕ ਹੋਣ ਦੇ ਬਾਵਜੂਦ ਵੀ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ।

ਰਾਘਵ ਚੱਢਾ ਨੇ ਕਿਹਾ ਕਿ ਕਿਉਂ ਕਾਂਗਰਸ ਪਾਰਟੀ ਵੱਲੋਂ ਸੁਨੀਲ ਜਾਖੜ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ, ਆਖਿਰ ਕਿਉਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਦੌੜ ਵਿੱਚੋਂ ਬਾਹਰ ਕੱਢਿਆ ਗਿਆ ਹੈ। ਪਹਿਲਾ ਸਵਾਲ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਕਿਸੇ ਦੀ ਜਾਤ-ਪਾਤ ਨੂੰ ਵੇਖ ਕੇ ਕਿਸੇ ਨੂੰ ਅਪਣਾਇਆ ਜਾਂ ਦੂਰ ਨਹੀਂ ਕੀਤਾ ਜਾਂਦਾ। ਪੰਜਾਬ ਗੁਰੂਆਂ ਦੀ ਧਰਤੀ ਹੈ, ਇੱਥੇ ਸਭ ਨੂੰ ਇੱਕ ਨਜ਼ਰ ਨਾਲ ਵੇਖਿਆ ਜਾਂਦਾ ਹੈ ਪਰ ਕਾਂਗਰਸ ਦੀ ਪਾਰਟੀ ਨਫ਼ਰਤ ਦੀ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੀ ਹੈ।

ਅੱਜ ਕਾਂਗਰਸ ਪਾਰਟੀ ਨੇ ਹੋਰਡਿੰਗਸ ਤੇ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਦੀ ਤਸਵੀਰ ਲਾਈ ਹੈ ਪਰ ਜਾਖੜ ਕਾਂਗਰਸ ਨੂੰ ਪੁੱਛਣਾ ਚਾਹੁੰਦੇ ਹਨ ਜਦ ਮੈਂ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਹਾਂ ਤਾਂ ਮੇਰੀ ਤਸਵੀਰ ਕਿਉਂ ਲਾਈ ਹੈ? ਦੂਜਾ ਸਵਾਲ ਕਰਦੇ ਹੋਏ ਉਹਨਾਂ ਕਿਹਾ ਕਿ ਕਾਂਗਰਸ ਦੀ ਪਾਰਟੀ ਫੋਨ ਕਰਕੇ ਲੋਕਾਂ ਨੂੰ ਪੁੱਛ ਰਹੀ ਹੈ ਕਿ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇ ਪਰ ਉਸ ਵਿੱਚ ਦਿੱਤੀਆਂ ਗਈਆਂ ਆਪਸ਼ਨਸ ਵਿੱਚ ਵੀ ਚੰਨੀ ਅਤੇ ਸਿੱਧੂ ਹਨ, ਇਹਨਾਂ ਆਪਸ਼ਨਸ ਵਿੱਚੋਂ ਵੀ ਜਾਖੜ ਨੂੰ ਹਟਾ ਦਿੱਤਾ ਗਿਆ ਹੈ।

ਕਾਂਗਰਸ ਨੇ ਜਾਖੜ ਨੂੰ ਇਹ ਬੋਲ ਕੇ ਹਟਾਇਆ ਕਿ ਤੁਸੀਂ ਪੰਜਾਬੀ ਹਿੰਦੂ ਹੋ, ਇਸ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਰਾਘਵ ਨੇ ਸਵਾਲ ਕੀਤਾ ਕਿ ਜੇ 42 ਵਿਧਾਇਕ ਜਾਖਰ ਦੇ ਹੱਕ ਵਿੱਚ ਸਨ ਤਾਂ ਫਿਰ ਕਿਉਂ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ? ਕਾਂਗਰਸ ਨੇ ਜੇ ਹਰ ਥਾਂ ਹਾਰਡਿੰਗਸ ਤੇ ਸੁਨੀਲ ਜਾਖੜ ਦੀ ਤਸਵੀਰ ਲਾਈ ਹੈ ਤਾਂ ਫਿਰ ਕਿਉਂ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਕੱਢਿਆ ਗਿਆ ਹੈ?

ਉਹਨਾਂ ਤੀਜਾ ਸਵਾਲ ਕੀਤਾ ਕਿ ਕਾਂਗਰਸ ਦੀ ਪਾਰਟੀ ਜਾਖੜ ਨਾਲ ਕਿਉਂ ਬਦਸਲੂਕੀ ਕਰ ਰਹੀ ਹੈ? ਉਹਨਾਂ ਦੀ ਕੀ ਗਲਤੀ ਹੈ, ਕੀ ਜਾਖੜ ਸਾਬ੍ਹ ਨੇ ਨਾਜਾਇਜ਼ ਮਾਈਨਿੰਗ ਕੀਤੀ ਹੈ? ਜਾਂ ਜਾਖੜ ਸਾਬ੍ਹ ਨਸ਼ੇ ਦਾ ਕਾਰੋਬਾਰ ਕਰਦੇ ਹਨ? ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹਨ? ਉਨ੍ਹਾਂ ਕਾਂਗਰਸ ਪਾਰਟੀ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੀ ਪਾਰਟੀ ਸਾਡੇ ਪੰਜਾਬ ਨੂੰ ਧਰਮ-ਜਾਤ ਦੇ ਨਾਂ ’ਤੇ ਵੰਡਣਾ ਬੰਦ ਕਰੇ।

ਵੱਡੇ-ਵੱਡੇ ਲੋਕਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਹੋਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਾਰਟੀ ਕਿਸੇ ਬਿਰਾਦਰੀ ਨਾਲ, ਜਾਤ ਨਾਲ ਜਾਂ ਕਿਸੇ ਇਕ ਧਰਮ ਤੋਂ ਆਉਣ ਵਾਲੇ ਲੋਕਾਂ ਨਾਲ ਅਜਿਹਾ ਭੇਦਭਾਵ ਨਾ ਕਰੇ ਅਤੇ ਜ਼ਿੰਮੇਵਾਰ ਪਾਰਟੀ ਨਾਲ ਚੋਣਾਂ ’ਚ ਪੇਸ਼ ਆਉਣ। 

Click to comment

Leave a Reply

Your email address will not be published.

Most Popular

To Top