News

ਜ਼ੋਇਆ ਨੇ ਉਡਾਈ ਸੀ ਸਭ ਤੋਂ ਲੰਬੀ Non-Stop ਫਲਾਈਟ, ਹੁਣ UN ’ਚ ਬਣੀ ‘Women Speakers’

ਏਅਰ ਇੰਡੀਆ ਦੀ ਪਾਇਲਟ ਕੈਪਟਨ ਜ਼ੋਇਆ ਅਗਰਵਾਲ ਨੂੰ ਸੰਯੁਕਤ ਰਾਸ਼ਟਰ ਵਿੱਚ ਮਹਿਲਾ ਬੁਲਾਰਨ ਨਿਯੁਕਤ ਕੀਤਾ ਗਿਆ ਹੈ। ਜ਼ੋਇਆ ਨੂੰ ਇਹ ਜ਼ਿੰਮੇਵਾਰੀ ਜੈਨਰੇਸ਼ਨ ਇਕੁਵਲਿਟੀ ਤਹਿਤ ਸੌਂਪੀ ਗਈ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਜ਼ੋਇਆ ਨੇ ਅਪਣੇ ਇਸ ਸਫ਼ਰ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਿਲਾ ਵਰਗੇ ਮੰਚ ’ਤੇ ਦੇਸ਼ ਅਤੇ ਏਅਰ ਇੰਡੀਆ ਦੇ ਝੰਡਾ ਬਰਦਾਰ ਵਜੋਂ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਬਹੁਤ ਵੱਡੀ ਉਪਲੱਬਧੀ ਹੈ।

Captain Zoya Agarwal| All-women Air India pilot team to fly over North pole  on world's longest flight route | Trending & Viral News

ਪੂਰੀ ਦੁਨੀਆ ਵਿਚ ਭਾਰਤ ਦਾ ਨਾਮ ਹੋਣ ਤੋਂ ਉਹ ਖ਼ੁਦ ਨੂੰ ਸਨਮਾਨਤ ਮਹਿਸੂਸ ਕਰ ਰਹੀ ਹੈ। ਆਪਣੀ ਸਫ਼ਲਤਾ ’ਤੇ ਕੈਪਟਨ ਜੋਇਆ ਨੇ ਕਿਹਾ ਕਿ ਮੈਂ ਜਿਸ ਥਾਂ ਤੋਂ ਆਉਂਦੀ ਹੈ, ਉੱਥੋਂ ਇੱਥੇ ਤੱਕ ਦਾ ਸਫ਼ਰ ਕਰਨਾ ਅਸਲ ’ਚ ਬਹੁਤ ਖ਼ਾਸ ਹੈ। ਜ਼ੋਇਆ ਅਗਰਵਾਲ ਇੱਕ ਸੀਨੀਅਰ ਪਾਇਲਟ ਦੇ ਤੌਰ ਤੇ ਖੁਦ ਨੰ ਸਥਾਪਤ ਕਰ ਚੁੱਕੀ ਹੈ। ਉਹਨਾਂ ਕੋਲ ਕਰੀਬ 10 ਸਾਲ ਤੋਂ ਵੀ ਜ਼ਿਆਦਾ ਦਾ ਉਡਾਨ ਦਾ ਅਨੁਭਵ ਹੈ। ਜ਼ੋਇਆ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਹੈ। ਉਹਨਾਂ ਅੱਗੇ ਕਿਹਾ ਕਿ ਮੈਂ ਮਾਣ ਨਾਲ ਇਸ ਵਰਦੀ ਵਿੱਚ ਦੇਸ਼ ਦੀ ਸੇਵਾ ਦਾ ਮੌਕਾ ਪਾਉਣ ਲਈ ਸਾਡੀ ਸਰਕਾਰ ਅਤੇ ਮੇਰੀ ਏਅਰਲਾਈਨ ਦਾ ਧੰਨਵਾਦ ਕਰਦੀ ਹਾਂ।

PunjabKesari

ਜਿਸ ਨੇ ਉਸ ਨੂੰ ਸੰਯੁਕਤ ਰਾਸ਼ਟਰ ਮਹਿਲਾਵਾਂ ਦੇ ਮੰਚ ਤੇ ਭਾਰਤ ਦਾ ਪ੍ਰਤੀਨਿਧਤਵ ਕਰਨ ਦੇ ਯੋਗ ਸਮਝਿਆ। ਕੈਪਟਨ ਜ਼ੋਇਆ ਨੇ 8 ਸਾਲ ਦੀ ਉਮਰ ਵਿੱਚ ਅਸਮਾਨ ਨੂੰ ਛੂਹਣ ਦੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਸਨ ਅਤੇ ਹੁਣ ਉਹ ਏਅਰ ਇੰਡੀਆ ਦੀ ਕਮਾਂਡਰ ਹੈ ਅਤੇ ਪੂਰੀ ਦੁਨੀਆ ਵਿੱਚ ਬੋਇੰਗ 777 ਜਹਾਜ਼ ਉਡਾ ਰਹੀ ਹੈ। ਦੱਸਣਯੋਗ ਹੈ ਕਿ ਸਾਲ 2021 ਦੀ ਸ਼ੁਰੂਆਤ ਵਿਚ ਜੋਇਆ ਨੇ ਕੁਝ ਅਜਿਹਾ ਕੀਤਾ ਸੀ, ਜੋ ਇਤਿਹਾਸ ’ਚ ਦਰਜ ਹੋ ਗਿਆ। ਦਰਅਸਲ ਜੋਇਆ ਨੇ ਏਅਰ ਇੰਡੀਆ ਦੀ ਮਹਿਲਾ ਟੀਮ ਨਾਲ ਭਾਰਤ ਲਈ ਸਭ ਤੋਂ ਲੰਬੀ ਨਾਨ-ਸਟਾਪ ਕਮਰਸ਼ੀਅਲ ਫਲਾਈਟ ਉਡਾ ਕੇ ਨਵਾਂ ਇਤਿਹਾਸ ਲਿਖਿਆ ਸੀ। 

Click to comment

Leave a Reply

Your email address will not be published.

Most Popular

To Top