ਜ਼ੀਰਾ ਸ਼ਰਾਬ ਫੈਕਟਰੀ ਸਬੰਧੀ 12 ਥਾਵਾਂ ਤੋਂ ਲਏ ਗਏ ਪਾਣੀ ਅਤੇ ਮਿੱਟੀ ਦੇ ਨਮੂਨੇ, ਲੈਬਾਂ ‘ਚ ਕੀਤੀ ਜਾਵੇਗੀ ਜਾਂਚ

 ਜ਼ੀਰਾ ਸ਼ਰਾਬ ਫੈਕਟਰੀ ਸਬੰਧੀ 12 ਥਾਵਾਂ ਤੋਂ ਲਏ ਗਏ ਪਾਣੀ ਅਤੇ ਮਿੱਟੀ ਦੇ ਨਮੂਨੇ, ਲੈਬਾਂ ‘ਚ ਕੀਤੀ ਜਾਵੇਗੀ ਜਾਂਚ

ਜ਼ੀਰਾ ’ਚ ਸ਼ਰਾਬ ਫੈਕਟਰੀ ਸਬੰਧੀ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀਆਂ ਵੱਲੋਂ ਅੱਜ ਫੈਕਟਰੀ ਅਤੇ ਨਾਲ ਲਗਦੇ ਇਲਾਕਿਆਂ ‘ਚੋਂ ਪਾਣੀ ਅਤੇ ਮਿੱਟੀ ਦੇ ਨਮੂਨੇ ਲਏ ਗਏ ਹਨ। ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਵੱਖੋ-ਵੱਖਰੀਆਂ ਟੈਸਟਿੰਗ ਲੈਬੋਰਟਰੀਆਂ ਵਿਚ ਭੇਜਿਆ ਜਾਵੇਗਾ।

Protest against Zira ethanol plant enters Day 29

ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਬਣਾਈਆਂ ਜਾਂਚ ਕਮੇਟੀਆਂ ਵੱਲੋਂ ਅੱਜ ਫੈਕਟਰੀ ਅੰਦਰ ਜਾ ਕੇ 5 ਪਾਣੀ ਅਤੇ 2 ਮਿੱਟੀ ਦੇ ਸੈਂਪਲ ਲਏ ਗਏ ਅਤੇ ਫੈਕਟਰੀ ਨਾਲ ਲੱਗਦੇ ਵੱਖ-ਵੱਖ ਪਿੰਡਾਂ ਮਨਸੂਰਵਾਲ ਕਲਾਂ, ਰਟੋਲ ਰੌਹੀ, ਸਨੇਰ ਆਦਿ ਪਿੰਡਾਂ ’ਚ ਜਾ ਕੇ ਵੀ ਪਾਣੀ ਦੇ 5 ਦੇ ਕਰੀਬ ਸੈਂਪਲ ਇਕੱਤਰ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਪਾਣੀ ਅਤੇ ਮਿੱਟੀ ਦੀ ਜਾਂਚ ਲਈ ਲਏ ਗਏ ਸੈਂਪਲ ਰਾਮ ਲੈਬਾਰਟਰੀ, ਸਾਈ (ਐਸਏਆਈ) ਲੈਬਾਰਟਰੀ ਪਟਿਆਲਾ ਵਿਚ ਜਾਂਚ ਲਈ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 19 ਇਲਾਕਾ ਨਵਾਸੀਆਂ ਦੇ ਲਾਇਸੰਸ ਮੁਅੱਤਲ ਕੀਤੇ ਗਏ ਸਨ। ਉਨ੍ਹਾਂ ਦੀ ਬਹਾਲੀ ਲਈ ਜਾਂਚ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ ਇਹ ਜਲਦੀ ਹੀ ਬਹਾਲ ਕੀਤੇ ਜਾਣਗੇ।

ਇਸ ਮੌਕੇ ਲੈਬਾਰਟਰੀਆਂ ਦੇ ਨੁਮਾਇੰਦਿਆਂ ਦੇ ਨਾਲ ਐੱਸਡੀਐੱਮ ਜ਼ੀਰਾ ਗਗਨਦੀਪ ਸਿੰਘ ਅਤੇ ਡੀਐੱਸਪੀ ਪਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਦੂਜੇ ਪਾਸੇ ਫੈਕਟਰੀ ਮੂਹਰੇ ਮੋਰਚਾ ਜਿਉਂ ਦਾ ਤਿਉਂ ਲਗਾਤਾਰ ਜਾਰੀ ਹੈ। ਅੱਜ ਦੇ ਮੋਰਚੇ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਸਰਪੰਚ ਮਨਸੂਰਵਾਲ, ਪ੍ਰੀਤਮ ਸਿੰਘ ਮਹੀਆਂ ਵਾਲਾ, ਪਰਮਜੀਤ ਕੌਰ ਮੁਦੱਕੀ, ਗੁਰਜੰਟ ਸਿੰਘ ਰਟੋਲ ਰੋਹੀ, ਸੇਵਾ ਸਿੰਘ, ਸੰਤਾ ਸਿੰਘ ਦੋਦਾ, ਮੇਵਾ ਸਿੰਘ ਸੁਖਨਾ, ਗੁਰਭੇਜ ਸਿੰਘ ਤੇ ਮੱਖਣ ਸਿੰਘ ਸੁਖਨਾ ਆਦਿ ਨੇ ਕਿਹਾ ਕਿ ਜਦੋਂ ਤਕ ਸਰਕਾਰ ਤੇ ਪ੍ਰਸ਼ਾਸਨ ਇਸ ਸ਼ਰਾਬ ਫੈਕਟਰੀ ਨੂੰ ਬੰਦ ਨਹੀ ਕਰਦੀ, ਉਦੋਂ ਤਕ ਮੋਰਚਾ ਜਾਰੀ ਰਹੇਗਾ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਫੈਕਟਰੀ ਕਾਰਨ ਮਰੇ ਕਿਸਾਨ ਰਾਜਵੀਰ ਸਿੰਘ ਨੂੰ ਅੱਜ ਵਿਸ਼ਾਲ ਜਨ ਸਮੂਹ ਇਕੱਤਰ ਕਰਕੇ ਸ਼ਰਧਾਂਜਲੀ ਦਿੱਤੀ ਜਾਵੇਗੀ, ਜਿਸ ਵਿਚ ਪੰਜਾਬ ਭਰ ਦੇ ਲੋਕ ਵੱਖ-ਵੱਖ ਜੱਥੇਬੰਦੀਆਂ ਦੀ ਅਗਵਾਈ ਹੇਠ ਇਸ ਮੋਰਚੇ ਦਾ ਹਿੱਸਾ ਬਣਨਗੇ।

Leave a Reply

Your email address will not be published. Required fields are marked *