ਜ਼ੀਰਾ ਧਰਨੇ ’ਚ ਕਿਸਾਨ ਅਤੇ ਪੁਲਿਸ ਹੋਈ ਆਹਮੋ-ਸਾਹਮਣੇ, ਭਾਰੀ ਗਿਣਤੀ ’ਚ ਕਿਸਾਨ ਹੋਏ ਸੀ ਇਕੱਠੇ

 ਜ਼ੀਰਾ ਧਰਨੇ ’ਚ ਕਿਸਾਨ ਅਤੇ ਪੁਲਿਸ ਹੋਈ ਆਹਮੋ-ਸਾਹਮਣੇ, ਭਾਰੀ ਗਿਣਤੀ ’ਚ ਕਿਸਾਨ ਹੋਏ ਸੀ ਇਕੱਠੇ

ਜ਼ੀਰਾ ਸ਼ਰਾਬ ਦੀ ਫੈਕਟਰੀ ਖਿਲਾਫ਼ ਕਿਸਾਨਾਂ ਦਾ ਧਰਨਾ ਜਾਰੀ ਹੈ। ਉੱਥੇ ਹੀ ਇਸ ਧਰਨੇ ਨੂੰ ਪੰਜਾਬ ਪੁਲਿਸ ਵੱਲੋਂ ਜਬਰ ਜ਼ੁਲਮ ਰਾਹੀਂ ਉਠਾਉਣ ਅਤੇ ਕਿਸਾਨਾਂ ਉਤੇ ਕੇਸ ਪਾ ਕੇ ਗ੍ਰਿਫਤਾਰ ਕਰਨ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ।

ਉਨ੍ਹਾਂ ਵੱਲੋਂ ਇਸ ਧਰਨੇ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ। ਕਿਸਾਨਾਂ ਨੂੰ ਖਦੇੜਣ ਲਈ ਪੁਲਿਸ ਅਤੇ ਕਿਸਾਨਾਂ ਵਿਚਕਾਰ ਜ਼ਬਰਦਸਤ ਝੜਪ ਹੋਈ ਹੈ। ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਧਰਨੇ ਵਾਲੀ ਥਾਂ ਤੇ ਮਾਹੌਲ ਕਾਫੀ ਨਾਜ਼ੁਕ ਬਣਿਆ ਹੋਇਆ ਹੈ।

 

Leave a Reply

Your email address will not be published. Required fields are marked *