ਜ਼ੀਰਕਪੁਰ ਬੱਚੀ ਨੇ ‘ਕੌਣ ਬਣੇਗਾ ਕਰੋੜਪਤੀ’ ‘ਚ ਜਿੱਤੇ 25 ਲੱਖ, ਆਰਮੀ ਅਫ਼ਸਰ ਬਣਨ ਦਾ ਹੈ ਸੁਫ਼ਨਾ

 ਜ਼ੀਰਕਪੁਰ ਬੱਚੀ ਨੇ ‘ਕੌਣ ਬਣੇਗਾ ਕਰੋੜਪਤੀ’ ‘ਚ ਜਿੱਤੇ 25 ਲੱਖ, ਆਰਮੀ ਅਫ਼ਸਰ ਬਣਨ ਦਾ ਹੈ ਸੁਫ਼ਨਾ

ਜ਼ੀਰਕਪੁਰ ਦੀ ਰਹਿਣ ਵਾਲੀ 11 ਸਾਲਾ ਦੀ ਬੱਚੀ ਜਿਸ ਦਾ ਨਾਮ ਮਾਨਿਆ ਚਮੋਲੀ ਹੈ, ਨੇ ‘ਕੌਣ ਬਣੇਗਾ ਕਰੋੜਪਤੀ’ ਜੂਨੀਅਰ ਸੀਜ਼ਨ 14 ਵਿੱਚ 25 ਲੱਖ ਰੁਪਏ ਜਿੱਤੇ ਹਨ। ਮਾਨਿਆ ਜ਼ੀਰਕਪੁਰ ਦੇ ਮਾਨਵ ਮੰਗਲ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਹੁਣ ਇਹ ਰਕਮ 25 ਲੱਖ ਅੰਕਾਂ ਦੇ ਰੂਪ ਵਿੱਚ ਹੈ। ਜਦੋਂ ਇਹ ਬੱਚੀ 18 ਸਾਲ ਦੀ ਹੋ ਜਾਵੇਗੀ ਤਾਂ ਇਹ ਰਕਮ ਉਸ ਨੂੰ ਕੈਸ਼ ਵਿੱਚ ਮਿਲ ਜਾਵੇਗੀ।

Zirakpur schoolgirl strikes it rich, wins Rs 25L in KBC

ਇਸ ਸਬੰਧੀ ਮਾਨਿਆ ਨੇ ਦੱਸਿਆ ਕਿ ਉਸ ਦੀ ਮਾਂ ਨੇ ਵੀ ਕੇਬੀਸੀ ਵਿੱਚ ਹਿੱਸਾ ਲਿਆ ਸੀ ਪਰ ਉਹ ਹੌਟ ਸੀਟ ਤੇ ਨਹੀਂ ਪਹੁੰਚ ਸਕੀ। ਮਾਨਿਆ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਪੰਜ-ਛੇ ਸਾਲਾਂ ਤੋਂ ਓਲੰਪੀਆਡ ਜੀਕੇ ਵਿੱਚ ਭਾਗ ਲੈ ਰਹੀ ਹੈ ਅਤੇ ਅਕਸਰ ਸੋਨ ਤਗਮਾ ਜਿੱਤ ਚੁੱਕੀ ਹੈ। ਇਹ ਬੱਚੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਉਤਮ ਹੈ। ਉਸ ਨੂੰ ਸੰਗੀਤ ਅਤੇ ਡਾਂਸ ਦਾ ਵੀ ਸ਼ੌਂਕ ਹੈ।

ਮਾਨਿਆ ਨੇ ਦੱਸਿਆ ਕਿ ਉਹ ਆਰਮੀ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਸਾਲ 2017 ਵਿੱਚ ਮਾਨਿਆ ਦੀ ਮਾਂ ਅਰਚਨਾ ਚਮੋਲੀ ਨੇ ਵੀ ‘ਕੌਣ ਬਣੇਗਾ ਕਰੋੜਪਤੀ’ ਲਈ ਕੁਆਲੀਫਾਈ ਕੀਤਾ ਸੀ ਪਰ ਹੌਟ ਸੀਟ ਤੇ ਨਹੀਂ ਪਹੁੰਚ ਸਕੀ ਸੀ।

ਮਾਨਿਆ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ, ਅਖ਼ਬਾਰਾਂ ਪੜ੍ਹਨਾ ਅਤੇ ਬੈਡਮਿੰਟਨ ਖੇਡਣਾ ਪਸੰਦ ਹੈ। ਉਸ ਨੇ ਦੱਸਿਆ ਕਿ ਐਨਓਜੀ ਬਣਾ ਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ। ਮਾਨਿਆ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਕਿਸੇ ਚੰਗੀ ਜਾਣਕਾਰੀ ਬਾਰੇ ਗੱਲ ਕਰਦੀ ਹੈ ਤਾਂ ਉਹ ਮਾਨਿਆ ਨੂੰ ਆਪਣੇ ਕੋਲ ਬਿਠਾ ਦਿੰਦੀ ਹੈ। ਉਸ ਨੂੰ ਕੋਈ ਵਿਸ਼ੇਸ਼ ਸਿਖਲਾਈ ਨਹੀਂ ਦਿੱਤੀ ਗਈ।

Leave a Reply

Your email address will not be published. Required fields are marked *