ਜ਼ਿਆਦਾ ਸੌਣਾ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ, ਲੱਗ ਸਕਦੇ ਨੇ ਇਹ ਰੋਗ

ਚੰਗੀ ਨੀਂਦ ਨਾ ਸਿਰਫ਼ ਸਾਨੂੰ ਤਾਜ਼ਾ ਰੱਖਣ ਵਿੱਚ ਮਦਦ ਕਰਦੀ ਹੈ, ਸਗੋਂ ਇਸ ਨਾਲ ਸਿਹਤ ਵੀ ਵਧੀਆ ਹੁੰਦੀ ਹੈ। ਪਰ ਅੱਜ ਦੇ ਸਮੇਂ ਵਿੱਚ ਇਹ ਇੱਕ ਆਮ ਗੱਲ ਹੋ ਗਈ ਹੈ ਕਿ ਲੋਕਾਂ ਦੀ ਸੌਣ ਦੀ ਰੁਟੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਕੰਪਿਊਟਰ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬਹੁਤ ਜ਼ਿਆਦਾ ਨੀਂਦ ਸਰੀਰ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਮਹਿਰਾਂ ਮੁਤਾਬਕ ਹਰ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ 8 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ ਪਰ ਬਹੁਤ ਜ਼ਿਆਦਾ ਸੌਣਾ ਵੀ ਸਰੀਰ ਲਈ ਕਾਫ਼ੀ ਹਾਨੀਕਾਰਕ ਹੈ।
ਸਿਰਦਰਦ ਹੋਣਾ
ਬਹੁਤ ਜ਼ਿਆਦਾ ਸੌਣ ਨਾਲ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜਦੋਂ ਵੀ ਅਸੀਂ 7 ਤੋਂ 8 ਘੰਟੇ ਤੋਂ ਜ਼ਿਆਦਾ ਸੌਂਦੇ ਹਾਂ ਤਾਂ ਸਾਨੂੰ ਅਕਸਰ ਸਿਰ ਦਰਦ ਹੁੰਦਾ ਹੈ। ਲੰਬੇ ਸਮੇਂ ਤੱਕ ਸੌਣ ਕਾਰਨ ਭੁੱਖ ਤੇ ਪਿਆਸ ਵੀ ਮਹਿਸੂਸ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ 8 ਘੰਟੇ ਤੋਂ ਜ਼ਿਆਦਾ ਨਾ ਸੌਂਵੋ।
ਥਕਾਵਟ
ਜ਼ਿਆਦਾ ਸੌਣ ਨਾਲ ਸਰੀਰ ਥਕਾਵਟ ਮਹਿਸੂਸ ਕਰ ਸਕਦਾ ਹੈ। ਤੁਹਾਨੂੰ ਹਰ ਸਮੇਂ ਸੌਣ ਵਰਗਾ ਮਹਿਸੂਸ ਹੋਵੇਗਾ ਅਤੇ ਇਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰੋਗੇ। ਇਹ ਸਰੀਰ ਦੀ ਘੜੀ ਨੂੰ ਵਿਗਾੜ ਕੇ ਸੌਣ ਅਤੇ ਜਾਗਣ ਦੇ Biological Clock ਨੂੰ ਵਿਗਾੜਦਾ ਹੈ।
ਡਿਪਰੈਸ਼ਨ
ਲੰਬਾ ਸਮਾਂ ਸੌਣ ਨਾਲ ਡਿਪਰੈਸ਼ਨ ਵੀ ਹੋ ਸਕਦਾ ਹੈ। ਡਿਪਰੈਸ਼ਨ ਆਮ ਤੌਰ ਤੇ 30 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਨੀਂਦ ਲੈਣ ਕਾਰਨ ਹੋ ਸਕਦੀ ਹੈ। ਇਸ ਲਈ ਬਹੁਤ ਜ਼ਿਆਦਾ ਸੌਣ ਤੋਂ ਪਰਹੇਜ਼ ਕਰੋ ਅਤੇ ਆਪਣੇ ਆਪ ਨੂੰ ਸਿਹਤਮੰਦ ਰੱਖੋ।
ਪਿੱਠ ਦਰਦ
ਲੰਮੇ ਸਮੇਂ ਤਕ ਸੌਣ ਨਾਲ ਪਿੱਠ ਦੀਆਂ ਮਾਸਪੇਸ਼ੀਆਂ ‘ਤੇ ਦਬਾਅ ਵਧਦਾ ਹੈ। ਕਈ ਵਾਰ ਲੰਬੇ ਸਮੇਂ ਲਈ ਗਲਤ ਸਥਿਤੀ ਵਿੱਚ ਸੌਣਾ ਪਿੱਠ ਦੇ ਦਰਦ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਇਸ ਲਈ ਲੰਮੇ ਸਮੇਂ ਲਈ ਇੱਕ ਸਥਿਤੀ ‘ਚ ਸੌਣਾ ਨੁਕਸਾਨਦੇਹ ਹੋ ਸਕਦਾ ਹੈ।
