ਜ਼ਿਆਦਾ ਮਾਤਰਾ ’ਚ ਆਚਾਰ ਦਾ ਸੇਵਨ ਕਰਨਾ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ

ਜੇ ਰੋਟੀ ਨਾਲ ਆਚਾਰ ਖਾਣ ਨੂੰ ਮਿਲ ਜਾਵੇ ਤਾਂ ਸਵਾਦ ਦੁਗਣਾ ਹੋ ਜਾਂਦਾ ਹੈ। ਭਾਰਤ ਵਿੱਚ ਆਚਾਰ ਖਾਣ ਦਾ ਅਹਿਮ ਰੋਲ ਹੈ। ਅੰਬ, ਨਿੰਬੂ, ਗਾਜਰ, ਆਂਵਲੇ ਸਮੇਤ ਕਈ ਹੋਰ ਆਚਾਰ ਲੋਕ ਬੜੇ ਚਾਅ ਨਾਲ ਖਾਂਦੇ ਹਨ ਪਰ ਜ਼ਿਆਦਾ ਅਚਾਰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ। ਇਸ ਨਾਲ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ।

ਢਿੱਡ ਦੀ ਸਮੱਸਿਆ
ਜੇ ਤੁਸੀਂ ਜ਼ਿਆਦਾ ਆਚਾਰ ਦਾ ਸੇਵਨ ਕਰਦੇ ਹੋ ਤਾਂ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਇਸ ਤਰ੍ਹਾਂ ਖਾਣਾ ਠੀਕ ਤਰ੍ਹਾਂ ਹਾਜ਼ਮ ਨਹੀਂ ਹੋਵੇਗਾ। ਇਸ ਨਾਲ ਗੈਸ ਦੀ ਸਮੱਸਿਆ ਬਣ ਜਾਂਦੀ ਹੈ।

ਦਿਲ ਦੀਆਂ ਬਿਮਾਰੀਆਂ
ਆਚਾਰ ਬਣਾਉਣ ਲਈ ਬਹੁਤ ਸਾਰੇ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਚਾਰ ਵਿੱਚ ਤੇਲ ਅਤੇ ਲੂਣ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਤਾਂ ਕਿ ਆਚਾਰ ਲੰਬੇ ਸਮੇਂ ਤੱਕ ਖਰਾਬ ਨਾ ਹੋਵੇ। ਇਹ ਲੂਣ ਵਿੱਚ ਮੌਜੂਦ ਸੋਡੀਅਮ ਬਲੱਡ ਸਰਕੁਲੇਸ਼ਨ ਨੂੰ ਵਧਾਉਂਦਾ ਹੈ, ਜਿਸ ਕਰਕੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਸਰੀਰ ਵਿੱਚ ਸੋਜ ਹੋਣਾ
ਆਚਾਰ ਵਿੱਚ ਮੌਜੂਦ ਸੋਡੀਅਮ ਸਾਡੇ ਸਰੀਰ ਤੇ ਪ੍ਰਭਾਵ ਪਾਉਂਦਾ ਹੈ। ਇਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਸਰੀਰ ਵਿੱਚ ਸੋਜ ਆ ਸਕਦੀ ਹੈ। ਆਚਾਰ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਆਇਰਨ ਦੀ ਘਾਟ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਕੈਂਸਰ
ਇਕ ਸੋਧ ਮੁਤਾਬਕ ਆਚਾਰ ਖਾਣ ਵਾਲੇ ਲੋਕਾਂ ਨੂੰ ਗੈਸਟ੍ਰਿਕ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਅੰਤੜੀਆਂ ਵਿੱਚ ਅਲਸਰ ਦੀ ਸਮੱਸਿਆ
ਖਾਣ ਵਾਲੀ ਨਾਲੀ, ਢਿੱਡ ਅਤੇ ਛੋਟੀ ਆਂਤ ਵਿੱਚ ਛਾਲੇ ਹੋਣ ਕਾਰਨ ਅਲਸਰ ਹੋ ਜਾਂਦਾ ਹੈ। ਆਚਾਰ ਵਿੱਚ ਪਾਏ ਜਾਣ ਵਾਲੇ ਮਸਾਲਿਆਂ ਕਾਰਨ ਇਹ ਬਿਮਾਰੀ ਹੋ ਸਕਦੀ ਹੈ। ਜਿਹੜੇ ਲੋਕ ਆਚਾਰ ਜ਼ਿਆਦਾ ਖਾਂਦੇ ਹਨ ਉਹਨਾਂ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ।
ਬਲੱਡ ਪ੍ਰੈਸ਼ਰ ਵਧਣਾ
ਲੂਣ ਜ਼ਿਆਦਾ ਖਾਣ ਨਾਲ ਲੋਕਾਂ ਦਾ ਬਲੱਡ ਪ੍ਰੈਸ਼ਰ ਵਧਦਾ ਹੈ। ਆਚਾਰ ਵਿੱਚ ਜ਼ਿਆਦਾ ਲੂਣ ਹੋਣ ਕਰਕੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ।
ਸ਼ੂਗਰ
ਆਚਾਰ ਸ਼ੂਗਰ ਦੇ ਮਰੀਜ਼ਾਂ ਲਈ ਹਾਨੀਕਾਰਕ ਹੁੰਦਾ ਹੈ, ਕਿਉਂ ਕਿ ਆਚਾਰ ਨੂੰ ਬਣਾਉਣ ਲਈ ਲੂਣ ਅਤੇ ਖੰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਸ਼ੂਗਰ ਦੇ ਰੋਗੀ ਆਚਾਰ ਦਾ ਸੇਵਨ ਨਾ ਕਰਨ।
