ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਪਾਇਲਟ ਅਭਿਨਵ ਨੂੰ ਦਿੱਤੀ ਅੰਤਿਮ ਵਿਦਾਈ

ਮਿਗ-21 ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਅਭਿਨਵ ਚੌਧਰੀ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਪੁਸਾਰ ’ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸ਼ਹੀਦ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਹਰ ਕਿਸੇ ਦੀ ਅੱਖਾਂ ’ਚ ਹੰਝੂ ਵਗਦੇ ਨਜ਼ਰ ਆ ਰਹੇ ਸੀ। ਹਜ਼ਾਰਾਂ ਦੀ ਗਿਣਤੀ ’ਚ ਮੌਜੂਦ ਪਿੰਡ ਵਾਸੀ ਸ਼ਹੀਦ ਅਭਿਨਵ ਅਮਰ ਰਹੇ ਦੇ ਜੈਕਾਰੇ ਲਗਾਉਂਦੇ ਰਹੇ।

ਅਭਿਨਵ ਚੌਧਰੀ ਦੀ ਮ੍ਰਿਤਕ ਦੇਹ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਘਰ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਜੁੱਟ ਗਏ ਸਨ। ਟਰੈਕਟਰ-ਟਰਾਲੀ, ਬਾਈਕਾਂ ਅਤੇ ਕਾਰਾਂ ਦੇ ਲੰਬੇ ਕਾਫ਼ਲੇ ਦੇ ਨਾਲ ਪਿੰਡ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਲੈ ਕੇ ਆ ਰਹੇ ਫੌਜ ਦੇ ਟਰੱਕ ਦੇ ਅੱਗੇ ਚੱਲ ਰਹੇ ਸਨ। ਵੱਡੀ ਗਿਣਤੀ ’ਚ ਪਿੰਡ ਦੀਆਂ ਗਲੀਆਂ ਅਤੇ ਛੱਤਾਂ ’ਤੇ ਲੋਕ ਅੰਤਿਮ ਦਰਸ਼ਨ ਦੇ ਲਈ ਖੜ੍ਹੇ ਸਨ।
ਇਸ ਦੇ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਪਿੰਡ ਦੇ ਸ਼ਮਸ਼ਾਨ ਘਾਟ ’ਚ ਸੈਨਿਕ ਸਨਮਾਨ ਦੇ ਨਾਲ ਅਭਿਨਵ ਚੌਧਰੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਦੱਸ ਦੇਈਏ ਕਿ ਮੋਗਾ ’ਚ ਵੀਰਵਾਰ ਰਾਤ ਦੇ ਸਮੇਂ ਮਿਗ-21 ਕ੍ਰੈਸ਼ ਹੋ ਗਿਆ ਸੀ। ਹਾਦਸੇ ’ਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ ਹੈ।
ਅਭਿਨਵ ਉੱਤਰ ਪ੍ਰਦੇਸ਼ ਦੇ ਮੇਰਠ ਸਥਿਤ ਗੰਗਨਗਰ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਟ੍ਰੇਨਿੰਗ ਦੇ ਚੱਲਦੇ ਪਾਇਲਟ ਅਭਿਨਵ ਨੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਮਿਗ-21 ਤੋਂ ਉਡਾਣ ਭਰੀ ਸੀ, ਜਿਸ ਦੇ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ। ਘਟਨਾ ਬਾਘਾਪੁਰਾਣਾ ਕਸਬਾ ਦੇ ਕੋਲ ਲੰਗਿਆਣਾ ਖ਼ੁਰਦ ਪਿੰਡ ਦੀ ਹੈ। ਪਾਇਲਟ ਅਭਿਨਵ ਦਾ ਮਰਹੂਮ ਸਰੀਰ ਵੀ ਸ਼ੁੱਕਰਵਾਰ ਸਵੇਰੇ ਬਰਾਮਦ ਕਰ ਲਿਆ ਗਿਆ ਹੈ। ਜਿਸ ਦਾ ਕਿ ਅੱਜ ਸ਼ਮਸ਼ਾਨ ਘਾਟ ’ਚ ਸੈਨਿਕ ਸਨਮਾਨ ਦੇ ਨਾਲ ਸੰਸਕਾਰ ਕੀਤਾ ਗਿਆ ਹੈ।
