ਜਹਾਜ਼ ਨਹੀਂ ਚੱਲੇ, ਵੀਜ਼ੇ ਨਹੀਂ ਖੁੱਲ੍ਹੇ ਪਰ ਆਹ ਸੈਂਟਰ ਵਾਲਾ ਲੋਕਾਂ ਨੂੰ ਭੇਜਣ ਲੱਗਿਆ ਬਾਹਰ

ਕੋਰੋਨਾ ਕਾਲ ‘ਚ ਸੂਬਾ ਸਰਕਾਰ ਵੱਲੋਂ ਸਿੱਖਿਆ ਕੇਂਦਰ ਬੰਦ ਰੱਖੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਵੱਲੋਂ ਸਰਕਾਰ ਦੇ ਬਣਾਏ ਨਿਯਮਾਂ ਨੂੰ ਛਿੱਕੇ ਟੰਗਿਆਂ ਜਾ ਰਿਹਾ ਹੈ। ਭਾਵੇਂਕਿ ਆਈਲੈਟਸ ਸੈਟਰਾਂ ਵੱਲੋਂ ਲੋਕਾਂ ਨੂੰ ਅੰਗਰੇਜ਼ੀ ਸਿਖਾਉਣ ਦਾ ਦਾਅਵਾ ਕੀਤਾ ਜਾਂਦਾ ਪਰ ਉਹਨਾਂ ਵੱਲੋਂ ਪੰਜਾਬੀ ਦੇ ਹੁਕਮਾਂ ਨੂੰ ਸਹੀ ਤਰ੍ਹਾਂ ਨਾ ਪੜ੍ਹਨਾ ਕਾਫ਼ੀ ਮਹਿੰਗਾ ਪੈ ਗਿਆ।

ਦਰਅਸਲ ਤਰਨਤਾਰਨ ਦੇ ਹਾਈਟੈਕ ਆਈਲੈਟਸ ਸੈਂਟਰ ‘ਤੇ ਪੁਲਿਸ ਨੇ ਉਸ ਸਮੇਂ ਛਾਪਾ ਮਾਰਿਆ ਜਦੋਂ ਕੋਰੋਨਾ ਕਾਲ ਦੌਰਾਨ ਇਹ ਸੈਂਟਰ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਸੀ। ਇਸ ਮੌਕੇ ‘ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਰੀਬ 25 ਵਿਦਿਆਰਥੀ ਆਈਲੈਟਸ ਸੈਂਟਰ ਚ’ ਕੋਚਿੰਗ ਲੈ ਰਹੇ ਸੀ।
ਇਹ ਵੀ ਪੜ੍ਹੋ: ਜਲਾਲਾਬਾਦ ‘ਚ ਬੀਐੱਸਐੱਫ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਦਾ ਜ਼ਖ਼ੀਰਾ ਬਰਾਮਦ
ਉਹਨਾਂ ਕਿਹਾ ਕਿ ਆਈਲੈਟਸ ਸੈਂਟਰ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਦੂਜੇ ਪਾਸੇ ਆਈਲੈਟਸ ਸੈਂਟਰ ਦੇ ਮੈਨੇਜਰ ਨੇ ਕਿਹਾ ਕਿ ਉਹਨਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਾਅਨ ਰੱਖ ਕੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਰਾਤ ਢਾਈ ਵਜੇ ਪੁਲਿਸ ਮੁਲਾਜ਼ਮਾਂ ਨੇ ਕਰਤਾ ਕਾਰਾ, ਸਭ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ
ਇੱਥੋਂ ਤੱਕ ਕਿ ਮੈਨੇਜਰ ਨੇ ਇਸ ਮਮਾਲੇ ‘ਚ ਸਫਾਈ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਤਾਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾਂਦੀਆਂ ਹਨ ਪਰ ਅੱਜ ਬੱਚਿਆਂ ਦੀ ਗਿਣਤੀ ਥੋੜੀ ਜ਼ਿਆਦਾ ਵੱਧ ਗਈ ਅਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਰਿਹਾ ਹੈ।
ਦੱਸ ਦਈਏ ਕਿ ਕੋਰੋਨਾ ਕਾਲ ਕਰਕੇ ਸਾਰੇ ਸਕੂਲ, ਕਾਲਜ ਕੋਚਿੰਗ ਸੈਂਟਰ ਅਜੇ ਵੀ ਸਰਕਾਰ ਵੱਲੋਂ ਬੰਦ ਕੀਤੇ ਹੋਏ ਹਨ। ਬੇਸ਼ੱਕ ਸਰਕਾਰਾਂ ਨੇ ਥੋੜੀ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਵਿਦਿਅਕ ਅਦਾਰੇ ਅਜੇ ਵੀ ਬੰਦ ਹੀ ਹਨ।ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਨਾਜਾਇਜ਼ ਤਰੀਕੇ ਨਾਲ ਚਲਾਏ ਜਾ ਰਹੇ ਕੋਚਿੰਗ ਸੈਂਟਰ ਦੇ ਮਾਲਕ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।
