ਜਹਾਜ਼ ਕ੍ਰੈਸ਼ ਹੋਣ ਕਾਰਨ ਸ਼ਹੀਦ ਹੋਏ ਸਨ ਬਿਪਿਨ ਰਾਵਤ, ਨਵਾਂ ਸੀਡੀਐਸ ਚੁਣਨ ਦੀ ਪ੍ਰਕਿਰਿਆ ਹੋਈ ਸ਼ੁਰੂ

ਤਾਮਿਲਨਾਡੂ ਵਿੱਚ ਜਹਾਜ਼ ਕ੍ਰੈਸ਼ ਵਿੱਚ ਸ਼ਹੀਦ ਹੋਏ ਸੀਡੀਐਸ ਜਨਰਲ ਬਿਪਿਨ ਰਾਵਤ ਸ਼ਹੀਦ ਹੋ ਗਏ। ਹੁਣ ਉਹਨਾਂ ਦੀ ਥਾਂ ਸਰਕਾਰ ਨੇ ਦੇਸ਼ ਦੇ ਨਵੇਂ ਚੀਫ਼ ਡਿਫ਼ੈਂਸ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੱਖਿਆ ਮੰਤਰੀ ਨੇ ਅੰਦਰੂਨੀ ਸਲਾਹਕਾਰ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਇਸ ਦਿਸ਼ਾ ਦੇ ਜ਼ਰੂਰੀ ਕਾਗਜ਼ੀ ਪ੍ਰਕਿਰਿਆ ਦੀ ਪਹਿਲ ਨੂੰ ਅੱਗੇ ਵਧਾ ਦਿੱਤਾ ਹੈ।

ਇਸ ਪ੍ਰਕਿਰਿਆ ਦੇ ਅਗਲੇ ਪੜਾਅ ਵਿੱਚ ਨਵੇਂ ਸੀਡੀਐਸ ਲਈ ਸੰਭਾਵਿਤ ਨਾਵਾਂ ਦਾ ਪੈਨਲ ਤਿਆਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਸੰਭਾਵਿਤ ਉਮੀਦਵਾਰਾਂ ਦਾ ਪੈਨਲ ਤਿਆਰ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਬੈਠਕ ਵਿੱਚ ਚੋਣ ਮਾਮਲਿਆਂ ਦੀ ਕਮੇਟੀ ਨਵੇਂ ਸੀਡੀਐਸ ਦੀ ਚੋਣ ਤੇ ਆਖਰੀ ਫ਼ੈਸਲਾ ਕਰੇਗੀ।
ਅਜੇ ਇਹ ਸਾਫ਼ ਨਹੀਂ ਹੋਇਆ ਕਿ ਤਿੰਨਾਂ ਸੇਵਾਵਾਂ ਦੇ ਮੁਖੀਆਂ ਵਿਚੋਂ ਹੀ ਨਵਾਂ ਸੀਡੀਐਸ ਚੁਣਿਆ ਜਾਵੇਗਾ ਜਾਂ ਰਿਟਾਇਰਡ ਹੋਏ ਕਿਸੇ ਸੈਨਾ ਮੁਖੀ ਨੂੰ ਜਨਰਲ ਰਾਵਤ ਦਾ ਉਤਰਾਧਿਕਾਰੀ ਬਣਾਇਆ ਜਵੇਗਾ। ਤਿੰਨਾਂ ਸੈਨਾਵਾਂ ਦੇ ਵਿਚਾਲੇ ਡੂੰਘੇ ਤਾਲਮੇਲ ਲਈ ਸੀਡੀਐਸ ਦੇ ਅਧੀਨ ਜਿਸ ਤਰ੍ਹਾਂ ਸਰਕਾਰ ਨੇ ਅਲੱਗ ਤੋਂ ਮਿਲਟਰੀ ਅਫ਼ਸਰਾਂ ਦਾ ਵਿਭਾਗ ਬਣਾਇਆ ਹੈ।
ਉਸੇ ਨੂੰ ਦੇਖਦੇ ਹੋਏ ਰਿਟਾਇਰ ਸੈਨਾ ਮੁਖੀ ਨੂੰ ਇਹ ਜ਼ਿੰਮੇਵਾਰੀ ਦਿੱਤੇ ਜਾਣ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ। ਸੈਨਾ ਪ੍ਰਮੁੱਖ ਜਨਰਲ ਐਮਐਮ ਨਰਵਣੇ ਤਿੰਨਾਂ ਚੋਂ ਸਭ ਤੋਂ ਵੱਧ ਸੀਨੀਅਰ ਹਨ।
