News

ਜਸਟਿਨ ਟਰੂਡੋ ਨੇ ਲਗਵਾਈ ਕੋਰੋਨਾ ਵੈਕਸੀਨ, ਲੋਕਾਂ ਨੇ ਭਾਰਤੀ ਲੀਡਰਾਂ ਨੂੰ ਦਿੱਤੀ ਟਰੂਡੋ ਵਾਗੂੰ ਟੀਕਾ ਲਗਵਾਉਣ ਦੀ ਨਸੀਹਤ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵੱਧਣ ਕਾਰਨ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਹੁਣ ਤੱਕ ਦੇਸ਼ ਦੇ ਬਹੁਤ ਸਾਰੇ ਲੀਡਰ ਵੀ ਕੋਰੋਨਾ ਵੈਕਸੀਨ ਲਵਾ ਚੁੱਕੇ ਹਨ ਪਰ ਲੀਡਰਾਂ ਦੇ ਇਹ ਟੀਕੇ ਲਗਾਤਾਰ ਲੋਕਾਂ ਦੇ ਨਿਸ਼ਾਨੇ ‘ਤੇ ਹਨ। ਸਵਾਲ ਚੁੱਕੇ ਜਾਂਦੇ ਹਨ ਕਿ ਲੀਡਰ ਟੀਕੇ ਲਗਵਾਉਣ ਸਮੇਂ ਸੂਈਆਂ ਅੱਗੇ ਹੱਥ ਕਰ ਲੈਂਦੇ ਹਨ।

Image

ਫੋਟੋਆਂ ਵਿੱਚ ਲੱਗਦਾ ਜਿਵੇਂ ਟੀਕਾ ਲਾਇਆ ਜਾ ਰਿਹਾ ਹੋਵੇ ਪਰ ਲੋਕ ਸਬੂਤ ਮੰਗਦੇ ਹਨ ਅਤੇ ਕਹਿੰਦੇ ਨੇ ਕਿ ਹੱਥਾਂ ਪਿੱਛੇ ਲਕੋਈ ਸਰਿੰਜ ਦੇ ਅੱਗੇ ਸੂਈ ਹੀ ਨਹੀਂ ਹੁੰਦੀ। ਦੂਜੇ ਪਾਸੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੋਰੋਨਾ ਟੀਕਾ ਲਗਵਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਲੋਕ ਵੀਡੀਓ ਸ਼ੇਅਰ ਕਰਕੇ ਭਾਰਤੀ ਲੀਡਰਾਂ ਨੂੰ ਨਸਹੀਤਾਂ ਦੇ ਰਹੇ ਹਨ ਕਿ ਟੀਕਾ ਕਿੰਝ ਲਗਵਾਉਣਾ ਚਾਹੀਦਾ ਹੈ। ਦੱਸ ਦਈਏ ਕਿ ਦੁਨੀਆ ਭਰ ‘ਚ ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ।

ਭਾਰਤ ਵਿੱਚ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ ਦੇ ਕਰੀਬ ਪਹੁੰਚ ਗਈ ਹੈ। ਉੱਧਰ ਕੈਨੇਡਾ ਵਰਗੇ ਦੇਸ਼ਾਂ ਵਿਚੱ ਵੀ ਕੋਰੋਨਾ ਮੁੜ ਤੋਂ ਆਪਣੇ ਪੈਰ ਪਸਾਰ ਰਿਹਾ ਹੇ ਜਿਸ ਕਾਰਣ ਕੈਨੇਡਾ ਨੇ ਭਾਰਤ ਸਣੇ ਪਾਕਿਸਤਾਨ ਵਰਗੇ ਮੁਲਕਾਂ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਪਾਬੰਦੀ ਲਾ ਦਿੱਤੀ ਹੈ।  

Click to comment

Leave a Reply

Your email address will not be published. Required fields are marked *

Most Popular

To Top