ਜਲੰਧਰ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ, ਸਰਕਾਰ ਅਜੇ ਵੀ ਕਿਸਾਨਾਂ ਨੂੰ ਦੇ ਰਹੀ ਧੋਖਾ

 ਜਲੰਧਰ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ, ਸਰਕਾਰ ਅਜੇ ਵੀ ਕਿਸਾਨਾਂ ਨੂੰ ਦੇ ਰਹੀ ਧੋਖਾ

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਅੱਜ ਜਲੰਧਰ ਪੁੱਜੇ ਹਨ। ਜਲੰਧਰ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰਾਂ ਅਜੇ ਵੀ ਕਿਸਾਨਾਂ ਨੂੰ ਧੋਖਾ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਜਾਅਲਸਾਜ਼ ਹੈ ਅਤੇ ਬੇਈਮਾਨ ਹੈ ਜੋ ਦੇਸ਼ ਦੇ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ।

Hope new state govts work for farmers: Rakesh Tikait - BusinessToday

ਉਹਨਾਂ ਕਿਹਾ ਕਿ ਸਰਕਾਰ ਸੰਯੁਕਤ ਕਿਸਾਨ ਮੋਰਚੇ ਨੂੰ ਦੋ ਫਾੜ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਿੰਘੂ ਬਾਰਡਰ ਜਾਣ ਦਾ ਹਾਲੇ ਕੋਈ ਪਲਾਨ ਨਹੀਂ ਹੈ ਪਰ ਫਿਰ ਵੀ ਕਿਸਾਨ ਦੇਸ਼ ਵਿੱਚ ਇੱਕ ਵੱਡੇ ਅੰਦੋਲਨ ਲਈ ਤਿਆਰ ਰਹਿਣ ਕਿਉਂਕਿ ਦੇਸ਼ ਵਿੱਚ ਇੱਕ ਵੱਡੇ ਅੰਦੋਲਨ ਦੀ ਲੋੜ ਹੈ।

ਪਰਾਲੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਜੇ ਸਰਕਾਰ ਪਰਾਲੀ ਦੇ ਮਸਲੇ ਨੂੰ ਹੱਲ ਕਰਨਾ ਚਾਹੰਦੀ ਹੈ ਤਾਂ ਆਪ ਹੀ ਕੋਈ ਅਜਿਹੀ ਤਕਨੀਕ ਕਿਸਾਨਾਂ ਨੂੰ ਦੱਸ ਦੇਵੇ, ਜਿਸ ਨਾਲ ਬਿਨਾਂ ਪਰਾਲੀ ਤੋਂ ਝੋਨਾ ਹੋ ਸਕਦਾ ਹੋਵੇ। ਸਰਕਾਰ ਕੋਲ ਵੱਡੀਆਂ-ਵੱਡੀਆਂ ਖੇਤੀਬਾੜੀ ਯੂਨੀਵਰਸਿਟੀ, ਸਾਇੰਟਿਸਟ ਅਤੇ ਹੋਰ ਅਧਿਕਾਰੀ ਮੌਜੂਦ ਹਨ, ਉਹ ਕੋਈ ਅਜਿਹੀ ਤਕਨੀਕ ਦੱਸਣ ਜਿਸ ਨਾਲ ਪਰਾਲੀ ਦਾ ਹੱਲ ਹੋ ਸਕੇ।

ਉੱਧਰ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਵੀ ਪਰਾਲੀ ਬਾਰੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨੂੰ 100 ਰੁਪਏ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਨਸ਼ਟ ਕਰਨ ਲਈ ਦੇਵੇ ਜਾਂ ਫਿਰ 5 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤਾਂ ਕਿਸਾਨ ਇਸ ਮਸਲੇ ਦਾ ਕੋਈ ਹੱਲ ਸੋਚ ਸਕਦੇ ਹਨ ਪਰ ਜੇ ਸਰਕਾਰ ਉਹਨਾਂ ਦੀ ਮਦਦ ਨਹੀਂ ਕਰਦੀ ਤਾਂ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ।

Leave a Reply

Your email address will not be published.