ਜਲੰਧਰ ਦੇ ਕੈਂਟ ਹਲਕੇ ’ਚ ਮੁੱਖ ਮੰਤਰੀ ਚੰਨੀ ਦੀ ਵੱਡੀ ਰੈਲੀ, ਸਪੋਰਟਸ ਹੱਬ ਬਣਾਉਣ ਦਾ ਕੀਤਾ ਐਲਾਨ
By
Posted on

ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਦੇ ਕੈਂਟ ਹਲਕੇ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਉਹਨਾਂ ਨੇ ਜਲੰਧਰ ਵਿੱਚ ਬਹੁਤ ਸਾਰੇ ਐਲਾਨ ਵੀ ਕੀਤੇ। ਉਹਨਾਂ ਕਿਹਾ ਕਿ ਜਲੰਧਰ ਵਿੱਚ ਸਪੋਰਟਸ ਹੱਬ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਬੂਟਾ ਮੰਡੀ ਵਿੱਚ ਡਾ. ਬੀਆਰ ਅੰਬੇਡਕਰ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ 120 ਫੁੱਟੀ ਰੋਡ ਤੇ ਕਬੀਰ ਭਵਨ ਬਣਾਇਆ ਜਾਵੇਗਾ। ਕਰਤਾਰਪੁਰ ਅਤੇ ਆਦਮਪੁਰ ਨੂੰ ਸਬ ਡਿਵੀਜ਼ਨ ਬਣਾਉਣ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਤੇ ਵੀ ਤਿੱਖੇ ਨਿਸ਼ਾਨੇ ਲਾਏ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀ ਜਾਤ, ਧਰਮ ਇੱਕ ਹੀ ਹੈ। ਇਹਨਾਂ ਦੀ ਜਾਤ ਵੀ ਅਮੀਰੀ ਸੀ ਅਤੇ ਧਰਮ ਵੀ ਅਮੀਰੀ ਹੈ। ਇਹਨਾਂ ਨੇ ਸਿਸਟਮ ਨੂੰ ਬਣਾਇਆ ਹੋਇਆ ਸੀ ਕਿ ਇੱਕ ਸੱਤਾ ਤੋਂ ਜਾਂਦਾ ਹੈ ਤੇ ਦੂਜਾ ਆਉਂਦਾ ਹੈ।
