Punjab

ਜਲੰਧਰ ’ਚ ਫਿਰ ਤੋਂ ਲਗਿਆ ਨਾਈਟ ਕਰਫਿਊ, 11 ਤੋਂ 5 ਤਕ ਰਹੇਗੀ ਪਾਬੰਦੀ

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦੇ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ। ਡੀਸੀ ਨੇ ਕਿਹਾ ਕਿ ਕੋਰੋਨਾ ਦੇ ਖ਼ਤਰੇ ਨਾਲ ਨਿਪਟਣ ਲਈ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਅਜੇ ਰੁਕਣ ਦਾ ਨਾਮ ਨਹੀਂ ਲੈ ਰਹੇ। ਚਿੰਤਾ ਦੀ ਗੱਲ ਹੈ ਕਿ ਸਭ ਤੋਂ ਜ਼ਿਆਦਾ ਨਵੇਂ ਪਾਜ਼ੀਟਿਵ ਕੇਸ ਸਕੂਲੀ ਬੱਚਿਆਂ ਵਿੱਚ ਸਾਹਮਣੇ ਆ ਰਹੇ ਹਨ।

Coronavirus (COVID 19) India Live Updates, News, Cases & Lockdown- Down To  Earth

ਸ਼ੁੱਕਰਵਾਰ ਨੂੰ ਵੀ ਸਕੂਲਾਂ ਵਿੱਚ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚ 16 ਵਿਦਿਆਰਥੀਆਂ ਸਮੇਤ 177 ਨਵੇਂ ਕੇਸ ਰਿਪੋਰਟ ਕੀਤੇ ਗਏ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੰਜ ਮਹੀਨਿਆਂ ਬਾਅਦ ਜਲੰਧਰ ਵਿੱਚ ਕੋਰੋਨਾ ਦਾ ਸਭ ਤੋਂ ਵੱਡਾ ਹਮਲਾ ਹੋਇਆ ਸੀ। ਇਕ ਸਾਲ ਵਿੱਚ ਪਹਿਲੀ ਵਾਰ ਜਲੰਧਰ ਵਿੱਚ ਇਕੱਠੇ 79 ਵਿਦਿਆਰਥੀਆਂ ਕੋਰੋਨਾ ਪਾਜ਼ੀਟਿਵ ਆਏ ਸਨ। ਇਸ ਵਿੱਚ 13 ਅਧਿਆਪਕ ਵੀ ਸ਼ਾਮਲ ਹਨ।

Click to comment

Leave a Reply

Your email address will not be published. Required fields are marked *

Most Popular

To Top