News

ਜਲੰਧਰ ’ਚ ਨਹੀਂ ਰੁਕ ਰਿਹਾ ਕੋਰੋਨਾ, 232 ਨਵੇਂ ਕੇਸ ਅਤੇ ਦੋ ਮਰੀਜ਼ਾਂ ਦੀ ਮੌਤ

ਜਲੰਧਰ: ਕੋਰੋਨਾ ਤੇਜ਼ੀ ਨਾਲ ਪੈਰ ਪਸਾਰਣ ਦੇ ਨਾਲ-ਨਾਲ ਜਾਨਲੇਵਾ ਵੀ ਸਾਬਿਤ ਹੋ ਚੁੱਕਾ ਹੈ। ਐਤਵਾਰ ਨੂੰ ਜ਼ਿਲ੍ਹੇ ਵਿੱਚ 232 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਮਿਲੇ ਹਨ ਅਤੇ ਦੋ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹੇ ਵਿੱਚ ਹੁਣ ਤਕ ਪੀੜਤ 6471 ਅਤੇ ਮਰਨ ਵਾਲਿਆਂ ਦੀ ਗਿਣਤੀ 160 ਤਕ ਪਹੁੰਚ ਗਈ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਨੇ ਇਨਕਮ ਟੈਕਸ ਦਫ਼ਤਰ ਅਤੇ ਸਿਵਿਲ ਹਸਪਤਾਲ ਦੇ ਸਟਾਫ ਦੇ ਮੈਂਬਰਾਂ ਸਮੇਤ 167 ਲੋਕਾਂ ਨੂੰ ਚਪੇਟ ਵਿਚ ਲਿਆ ਹੈ। ਇਸ ਤੋਂ ਇਲਾਵਾ ਪੰਜ ਮਰੀਜ਼ਾਂ ਦੀ ਮੌਤ ਵੀ ਹੋ ਗਈ। ਸ਼ਨੀਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਤੋਂ ਸੈਂਪਲਾਂ ਦੀ ਰਿਪੋਰਟ ਨਹੀਂ ਆਈ।

ਕੋਵਿਡ ਕੇਅਰ ਸੈਂਟਰਾਂ ਤੋਂ 163 ਮਰੀਜ਼ਾਂ ਨੂੰ ਛੁੱਟੀ ਦੇ ਕੇ ਹੋਮ ਆਈਸੋਲੇਸ਼ਨ ਲਈ ਭੇਜ ਦਿੱਤਾ ਗਿਆ ਹੈ। ਸਿਹਤ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਇਨਕਮ ਟੈਕਸ ਦਫ਼ਤਰ ਦੇ ਪੰਜ, ਸਿਵਿਲ ਹਸਪਤਾਲ ਦੇ ਟੀਬੀ ਵਿਭਾਗ ਦੇ ਦੋ ਮੁਲਾਜ਼ਿਮ, ਸਿਵਿਲ ਹਸਪਤਾਲ ਫਿਲੌਰ ਦਾ ਇਕ ਡਾਕਟਰ ਅਤੇ ਮਿਸ਼ਨ ਕੰਪਾਉਂਡ ਸਥਿਤ ਨਿਜੀ ਹਸਪਤਾਲ ਦੇ ਡਾਕਟਰ ਦੇ ਸਹਾਇਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ ਹੈ।

ਦਵਾਈਆਂ ਦੀ ਹੋਲਸੇਲ ਦਿਲਕੁਸ਼ਾ ਮਾਰਕਿਟ ਵਿਚ ਸਿਹਤ ਵਿਭਾਗ ਵੱਲੋਂ ਲਗਾਏ ਗਏ ਕੈਂਪ ਵਿਚ ਕਰੀਬ 70 ਲੋਕਾਂ ਦੇ ਸੈਂਪਲ ਲਏ ਗਏ, ਜਿਹਨਾਂ ਵਿਚੋਂ ਚਾਰ ਪੀੜਤ ਪਾਏ ਗਏ ਹਨ। ਮੋਤਾ ਸਿੰਘ ਨਗਰ, ਸ਼ਹੀਦ ਉਧਮ ਸਿੰਘ ਨਗਰ, ਅਰਬਨ ਇਸਟੇਟ, ਜੀਟੀਬੀ ਨਗਰ ਅਤੇ ਮਾਡਲ ਟਾਊਨ ਇਲਾਕੇ ਆਦਿ ਤੋਂ ਕਰੀਬ 20 ਮਰੀਜ਼ ਮਿਲੇ ਹਨ ਜਿਹਨਾਂ ਵਿਚੋਂ ਉਦਮੀ ਅਤੇ ਕਾਰੋਬਾਰੀ ਵੀ ਸ਼ਾਮਲ ਹਨ।

ਇਸ ਤੋਂ ਇਲਾਵਾ ਮੋਹਨ ਵਿਹਾਰ, ਭਾਰਗਵ ਕੈਂਪ, ਜਲੰਧਰ ਛਾਉਣੀ, ਬਲਵੰਤ ਨਗਰ, ਸੋਢਲ, ਜਮਸ਼ੇਰ ਖਾਸ ਅਤੇ ਸੂਰਿਆ ਇਨਕਲੇਵ ਤੋਂ ਵੀ ਮਰੀਜ਼ ਮਿਲੇ ਹਨ। ਸਿਹਤ ਵਿਭਾਗ ਦੇ ਨੋਡਲ ਅਫ਼ਸਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਮਰਨ ਵਾਲੇ ਪੰਜ ਮਰੀਜ਼ਾਂ ਵਿਚੋਂ ਤਿੰਨ ਨਿਜੀ ਹਸਪਤਾਲ ਅਤੇ ਦੋ ਸਿਵਿਲ ਹਸਪਤਾਲ ਵਿਚ ਦਾਖਲ ਸਨ। ਜ਼ਿਲ੍ਹੇ ਵਿਚ 426 ਲੋਕਾਂ ਦੇ ਸੈਂਪਲ ਲੈ ਕੇ ਫਰੀਦਕੋਟ ਮੈਡੀਕਲ ਕਾਲਜ ਭੇਜੇ ਗਏ।

ਫਿਲਹਾਲ 1259 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ। ਕੋਰੋਨਾ ਖਿਲਾਫ ਲੜਾਈ ਲੜਦੇ ਹੋਏ ਸਿਹਤ ਵਿਭਾਗ ਦਾ ਸਟਾਫ ਵੀ ਥੱਕ ਚੁੱਕਾ ਹੈ। ਇਹੀ ਕਾਰਨ ਹੈ ਕਿ ਪਿਛਲੇ ਤਿੰਨ ਦਿਨ ਤੋਂ ਫਰੀਦਕੋਟ ਮੈਡੀਕਲ ਕਾਲਜ ਤੋਂ ਸੈਂਪਲਾਂ ਦੀਆਂ ਰਿਪੋਰਟਾਂ ਕਾਫੀ ਘੱਟ ਆ ਰਹੀਆਂ ਹਨ। ਸ਼ਨੀਵਾਰ ਨੂੰ ਸੈਂਪਲਾਂ ਦੀ ਜਾਂਚ ਵੀ ਰੁਕ ਗਈ ਸੀ।

ਜਾਂਚ ਰਿਪੋਰਟ ਕੇਵਲ ਐਨਆਰਡੀਡੀਐਲ ਅਤੇ ਨਿਜੀ ਲੈਬ ਤੋਂ ਹੀ ਪਹੁੰਚੀ ਸੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਵੀ ਸੈਂਪਲ ਲੈਣ ਦੀ ਪ੍ਰਕਿਰਿਆ ਠੰਡੀ ਹੋ ਗਈ ਸੀ। ਪਿਛਲੇ ਕੁੱਝ ਦਿਨਾਂ ਤੋਂ 400 ਤੋਂ 600 ਦੇ ਕਰੀਬ ਸੈਂਪਲ ਭੇਜੇ ਜਾ ਰਹੇ ਹਨ। ਜਦਕਿ ਸਿਹਤ ਵਿਭਾਗ ਨੇ ਜਲੰਧਰ ਤੋਂ ਰੋਜ਼ਾਨਾ 1300 ਸੈਂਪਲ ਭੇਜਣ ਦਾ ਉਦੇਸ਼ ਰੱਖਿਆ ਹੈ।  

Click to comment

Leave a Reply

Your email address will not be published. Required fields are marked *

Most Popular

To Top