ਜਲੰਧਰ ’ਚ ਇਹਨਾਂ ਥਾਵਾਂ ’ਤੇ ਲੱਗੇ ਨਾਕੇ, ਵਧੀ ਸਖ਼ਤੀ

ਪੰਜਾਬ ਵਿੱਚ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਨਵੀਆਂ ਹਦਾਇਤਾਂ ਜਾਰੀਆਂ ਕੀਤੀਆਂ ਹਨ। ਉਹਨਾਂ ਹੁਕਮ ਦਿੱਤਾ ਹੈ ਕਿ ਜੇ ਕੋਈ ਵਿਅਕਤੀ ਬਿਨਾਂ ਮਾਸਕ ਤੋਂ ਨਜ਼ਰ ਆਇਆ ਤਾਂ ਉਸ ਦਾ ਕੋਰੋਨਾ ਟੈਸਟ ਕੀਤਾ ਜਾਵੇ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲ੍ਹੇ ਦੇ 16 ਸਥਾਨਾਂ ਤੇ ਪੁਲਿਸ ਅਤੇ ਹੈਲਥ ਮਹਿਕਮੇ ਨੂੰ ਜੁਆਇੰਟ ਨਾਕੇ ਲਾਉਣ ਦੇ ਹੁਕਮ ਦਿੱਤੇ ਹਨ।

ਡੀਸੀ ਨੇ ਲੋਕਾਂ ਨੂੰ ਸੁਰੱਖਿਆ ਨੂੰ ਲੈ ਕੇ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਐਸਡੀਐਮ ਖੁਦ ਇਹਨਾਂ ਨਾਕਿਆਂ ਦੀ ਨਿਗਰਾਨੀ ਕਰ ਰਹੇ ਹਨ। ਹੁਣ ਜਲੰਧਰ ਵਿੱਚ ਹੋਰ ਸਖਤਾਈ ਕੀਤੀ ਗਈ ਹੈ ਤੇ ਥਾਂ-ਥਾਂ ਤੇ ਨਾਕੇ ਲਗਾਏ ਜਾ ਰਹੇ ਹਨ।
ਐਮਡੀਐਮ 2
ਰੇਰੂ ਬਾਈਪਾਸ
ਮਕਸੂਦਾਂ ਚੌਕ
ਐਮਡੀਐਮ ਨਕੋਦਰ
ਕੰਗ ਸਾਭੂ ਨਾਕਾ, ਲਿੱਧੜਾ, ਬੀਐਸਐਨਐਲ ਟਾਵਰ ਮਹਿਤਪੁਰ, ਪੁਲਿਸ ਸਟੇਸ਼ਨ ਮਹਿਤਪੁਰ, ਉੱਗੀ ਨਾਕਾ, ਸਰਕਾਰੀ ਹਸਪਤਾਲ
ਐਸਡੀਐਮ ਸ਼ਾਹਕੋਟ
ਟੀ. ਪੁਆਇੰਟ ਲੋਹੀਆਂ ਖ਼ਾਸ ਸ਼ਾਹਕੋਟ, ਰੇਲਵੇ ਓਵਰਬਿ੍ਰਜ ਸ਼ਾਹਕੋਟ, ਸਲਾਈਚਨ ਚੌਂਕ ਸ਼ਾਹਕੋਟ
ਐਮਡੀਐਮ 1
ਨੰਗਲ ਸ਼ਾਮਾ, ਬੀਐਸਐਫ ਚੌਂ, ਨਜ਼ਦੀਕ ਜਲੰਧਰ ਹਾਈਡਸ
ਐਸਡੀਐਮ ਫਿਲੌਰ
ਹਾਈ ਟੈੱਕ ਨਾਕਾ ਸਤਲੁਜ ਪੁਲ ਦੇ ਤੁਰੰਤ ਬਾਅਦ, ਨਜ਼ਦੀਕ ਸਿਵਲ ਹਸਪਤਾਲ ਫਿਲੌਰ
