ਜਲੰਧਰ ‘ਚ ‘ਆਪ’ ਵਿਧਾਇਕ ਤੇ DCP ‘ਚ ਹੋਈ ਝੜਪ, DCP ਖ਼ਿਲਾਫ਼ ਕੇਸ ਦਰਜ

 ਜਲੰਧਰ ‘ਚ ‘ਆਪ’ ਵਿਧਾਇਕ ਤੇ DCP ‘ਚ ਹੋਈ ਝੜਪ, DCP ਖ਼ਿਲਾਫ਼ ਕੇਸ ਦਰਜ

ਜਲੰਧਰ ਵਿੱਚ ਸ਼ਾਸਤਰੀ ਬਾਜ਼ਾਰ ’ਚ ਸਥਿਤ ਇੱਕ ਜਾਇਦਾਦ ਨੂੰ ਲੈ ਕੇ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਅਤੇ ‘ਆਪ’ ਵਿਧਾਇਕਾਂ ’ਚ ਹੱਥੋਪਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਝਗੜਾ ਗੁਰੂ ਨਾਨਕ ਮਿਸ਼ਨ ਚੌਂਕ ਤੇ ਸਥਿਤ ‘ਸਵੇਰਾ ਭਵਨ’ ’ਚ ਹੋਇਆ ਸੀ। ਡੀ.ਸੀ.ਪੀ. ਅਤੇ ਵਿਧਾਇਕਾਂ ਨੂੰ ਇਸ ਦਫ਼ਤਰ ’ਚ ਅਸਤੀਫ਼ਾ ਦੇਣ ਲਈ ਬੁਲਾਇਆ ਗਿਆ ਸੀ।

PunjabKesari

ਦੱਸ ਦਈਏ ਕਿ ਜਲੰਧਰ ਕਮਿਸ਼ਨਰੇਟ ਦੇ ਡੀ.ਸੀ.ਪੀ. ਜਾਇਦਾਦ ਦੇ ਝਗੜੇ ਨੂੰ ਨਿਪਟਾਉਣ ਲਈ ਸ਼ਾਸਤਰੀ ਬਾਜ਼ਾਰ ਦੇ ਨੇੜੇ ਪਹੁੰਚੇ ਸੀ। ਆਮ ਆਦਮੀ ਦੇ ਵਿਧਾਇਕ ਵੀ ਉਸੇ ਸਮੇਂ ਉੱਥੇ ਪਹੁੰਚ ਗਏ। ਗੱਲਬਾਤ ਦੇ ਦੌਰਾਨ ਪਹਿਲਾਂ ਡੀ.ਸੀ.ਪੀ. ਅਤੇ ਵਿਧਾਇਕਾਂ ’ਚ ਬਹਿਸ ਹੋਈ। ਪਰ ਜਦੋਂ ਇਸ ਝਗੜੇ ਨੂੰ ਲੈ ਕੇ ਉਹ ਗੁਰੂ ਨਾਨਕ ਮਿਸ਼ਨ ਚੌਂਕ ਤੇ ਸਥਿਤ ‘ਸਵੇਰਾ ਭਵਨ’ ਪੁੱਜੇ ਤਾਂ ਇਹ ਝਗੜਾ ਹਿੰਸਾ ’ਚ ਬਦਲ ਗਿਆ ਅਤੇ ਦੋਨਾਂ ’ਚ ਤਕਰਾਰ ਹੋ ਗਈ।

ਜਲੰਧਰ ਕਨਿਸ਼ਨਰੇਟ ਪੁਲਿਸ ਦੇ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਨਾਲ ਹੋਈ ਇਸ ਬਦਸਲੂਕੀ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਉੱਚ ਦਫ਼ਤਰ ਨੂੰ ਅੰਦਰ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੌਰਾਨ ਇੱਕ ਧਿਰ ਦੇ 4 ਵਿਅਕਤੀਆਂ ਵੱਲੋਂ ਇਸ ਝਗੜੇ ’ਚ ਜ਼ਖਮੀ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡੀ. ਸੀ. ਪੀ. ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਧੱਕਾ ਮਾਰ ਦਿੱਤਾ। ਡੀ. ਸੀ. ਪੀ. ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ’ਚ ਹੱਥੋਪਾਈ ਹੋ ਗਈ।

ਇਸ ਵਿਵਾਦ ’ਚ ਦਫਤਰ ਦਾ ਮਾਲਕ ਵੀ ਕੁੱਦ ਪਿਆ। ਜਲੰਧਰ ਕਮਿਸ਼ਨਰੇਟ ਪੁਲਸ ਦੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨਾਲ ਹੋਈ ਬਦਸਲੂਕੀ ਤੋਂ ਬਾਅਦ ਮੌਕੇ ’ਤੇ ਪੁਲਸ ਅਧਿਕਾਰੀ ਪਹੁੰਚ ਗਏ। ਦਰਅਸਲ ਜਲੰਧਰ ਦੇਰ ਰਾਤ ਸਿਵਲ ਹਸਪਤਾਲ ਵਿੱਚ ਇਲਾਜ ਨਾ ਹੋਣ ਦੇ ਇਲਜ਼ਾਮ ਲਾ ਕੇ ਉਕਤ ਧਿਰ ਨੇ ਤੋੜ-ਭੰਨ ਕੀਤੀ। ਸਿਵਲ ਹਸਪਤਾਲ ਵਿੱਚ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 4 ਦੇ ਮੁਖੀ ਕਮਲਜੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ ਸਨ।

Leave a Reply

Your email address will not be published.