News

ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ’ਤੇ ਕਸੂਤੀ ਫਸੀ ਮੋਦੀ ਸਰਕਾਰ, ਲੋਕਾਂ ਦਾ ਫੁੱਟਿਆ ਗੁੱਸਾ

ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ੍ਹਿਆਂਵਾਲਾ ਬਾਗ਼ ਦਾ ਉਦਘਾਟਨ ਕੀਤਾ ਸੀ। ਨਵੀਨੀਕਰਨ ਨੂੰ ਲੈ ਕੇ ਮੋਦੀ ਸਰਕਾਰ ਘਿਰ ਗਈ ਹੈ। ਜ਼ਿਆਦਾਤਾਰ ਆਲੋਚਨਾ ਗਲਿਆਰਿਆਂ ਬਾਰੇ ਹੋ ਰਹੀ ਹੈ ਜਿਹਨਾਂ ਨੂੰ ਬਦਲਿਆ ਗਿਆ ਹੈ। ਇਹਨਾਂ ਗਲਿਆਰਿਆਂ ਵਿੱਚ ਜਨਰਲ ਡਾਇਰ ਨੇ ਵੈਸਾਖੀ ਵਾਲੇ ਦਿਨ ਉਹਨਾਂ ਲੋਕਾਂ ਤੇ ਗੋਲੀਆਂ ਚਲਾਉਣ ਦੇ ਨਿਰਦੇਸ਼ ਦਿੱਤੇ ਸਨ, ਜੋ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਸਨ।

Historians say the new-look Jallianwala Bagh is a distortion of history -  The Hindu

ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਨਵੀਨੀਕਰਨ ਵਿੱਚ ਚਾਰੇ ਪਾਸੇ ਲੇਜ਼ਰ ਲਾਈਟਾਂ ਲਾਈਆਂ ਗਈਆਂ ਹਨ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਸਿਰਫ ਉਹੀ ਕਰ ਸਕਦੇ ਹਨ ਜੋ ਸ਼ਹਾਦਤ ਦੇ ਅਰਥ ਨਹੀਂ ਜਾਣਦੇ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ-ਮੈਂ ਕਿਸੇ ਵੀ ਕੀਮਤ ਤੇ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ।

ਅਸੀਂ ਇਸ ਘਿਣਾਉਣੇ ਜ਼ੁਲਮ ਦੇ ਵਿਰੁੱਧ ਹਾਂ। ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਤੇ ਨਵਿਆਉਣ ਦੇ ਨਾਂ ਤੇ ਇਤਿਹਾਸ ਨੂੰ ਤਬਾਹ ਕਰਨ ਦਾ ਇਲਜ਼ਾਮ ਲਾਇਆ ਹੈ ਤੇ ਇਹ ਵੀ ਕਿਹਾ ਹੈ ਕਿ ਸਿਆਸਤਦਾਨ ਇਤਿਹਾਸ ਨੂੰ ਬਹੁਤ ਘੱਟ ਮਹਿਸੂਸ ਕਰਦੇ ਹਨ। ਇਤਿਹਾਸਕਾਰ ਐਸ ਇਰਫਾਨ ਹਬੀਬ ਦੇ ਜੋਇ ਦਾਸ ਦੇ ਟਵੀਟ ਨੂੰ ਰਟਵੀਟ ਕੀਤਾ ਹੈ। ਜੋਏ ਨੇ ਲਿਖਿਆ ਕਿ ਪਹਿਲੀ ਤਸਵੀਰ ਜਲ੍ਹਿਆਂਵਾਲਾ ਬਾਗ ਦਾ ਅਸਲ ਪ੍ਰਵੇਸ਼ ਦੁਆਰ ਹੈ, ਜਿੱਥੋਂ ਜਨਰਲ ਡਾਇਰ ਕਤਲੇਆਮ ਦਾ ਆਦੇਸ਼ ਦੇਣ ਤੋਂ ਪਹਿਲਾਂ ਅੰਦਰ ਦਾਖਲ ਹੋਇਆ ਸੀ।

ਦੂਜੀ ਤਸਵੀਰ ਨਰਿੰਦਰ ਮੋਦੀ ਸਰਕਾਰ ਦੁਆਰਾ “ਸੁਰੱਖਿਆ” ਦੇ ਨਾਂ ਤੇ ਮੁਰੰਮਤ ਕੀਤੇ ਜਾਣ ਤੋਂ ਬਾਅਦ ਦੀ ਹੈ। ਇਸ ਤੇ ਐਸ ਇਰਫਾਨ ਹਬੀਬ ਨੇ ਲਿਖਿਆ ਕਿ ਇਤਿਹਾਸ ਨਾਲ ਛੇੜਛਾੜ ਕੀਤੇ ਬਿਨਾਂ, ਵਿਰਾਸਤ ਦੀ ਸੰਭਾਲ ਕਰੋ। ਨਵੀਨੀਕਰਨ ਦੇ ਨਾਂ ਤੇ, ਵਿਰਾਸਤ ਦੀ ਅਸਲ ਮਹੱਤਤਾ ਨੂੰ ਗੁਆਚਿਆ ਨਹੀਂ ਵੇਖਣਾ ਚਾਹੀਦਾ। ਹੋਰ ਬਹੁਤ ਸਾਰੇ ਲੀਡਰਾਂ ਨੇ ਟਵੀਟ ਕੀਤੇ ਹਨ।

ਸੀਪੀਐਮ ਨੇਤਾ ਸੀਤਾਰਾਮ ਯੇਚੁਰੀ ਨੇ ਵੀ ਇਸ ਮਾਮਲੇ ਤੇ ਟਵੀਟ ਕੀਤਾ ਹੈ। ਉਹਨਾਂ ਲਿਖਿਆ ਕਿ, “ਸਿਰਫ ਉਹ ਲੋਕ ਹੀ ਆਜ਼ਾਦੀ ਸੰਗਰਾਮ ਤੋਂ ਦੂਰ ਰਹੇ ਹਨ ਜੋ ਕਿ ਅਜਿਹਾ ਕਾਂਡ ਕਰ ਸਕਦੇ ਹਨ। ਇਤਿਹਾਸਕਾਰ ਕਿਮ ਏ ਵੈਗਨਰ ਨੇ ਵੀ ਇਸ ਮਾਮਲੇ ‘ਤੇ ਟਵੀਟ ਕੀਤਾ ਹੈ ਕਿ ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ 1919 ਦੇ ਅੰਮ੍ਰਿਤਸਰ ਕਤਲੇਆਮ ਵਾਲੀ ਜਗ੍ਹਾ, ਜਲ੍ਹਿਆਂਵਾਲਾ ਬਾਗ ਨੂੰ ਨਵਾਂ ਰੂਪ ਦਿੱਤਾ ਗਿਆ ਹੈ, ਜਿਸ ਦਾ ਸਪੱਸ਼ਟ ਮਤਲਬ ਹੈ ਕਿ ਘਟਨਾ ਦੇ ਆਖਰੀ ਨਿਸ਼ਾਨ ਵੀ ਮਿਟਾ ਦਿੱਤੇ ਗਏ ਹਨ।”

Click to comment

Leave a Reply

Your email address will not be published.

Most Popular

To Top