News

ਜਰਮਨੀ ਸਮੇਤ 4 ਯੂਰੀਪਅਨ ਦੇਸ਼ਾਂ ਨੇ ਵੀ ਐਕਸਟ੍ਰਜੇਨੇਕ ਵੈਕਸੀਨ ’ਤੇ ਲਗਾਈ ਰੋਕ

ਫਰਾਂਸ, ਇਟਲੀ, ਜਰਮਨੀ ਅਤੇ ਸਪੇਨ ਵਿੱਚ ਐਕਸਟ੍ਰਾਜੇਨੇਕਾ ਕੋਰੋਨਾ ਵੈਕਸੀਨ ਲਗਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਐਕਸਟ੍ਰਾਜੇਨੇਕਾ ਯੂਰੋਪੀਆ ਮਹਾਂਦੀਪ ਵਿੱਚ ਉਹਨਾਂ 3  ਵੈਕਸੀਨ ਵਿੱਚ ਸ਼ਾਮਲ ਹੈ ਜਿਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪਰ ਕਈ ਦੇਸ਼ਾਂ ਵੱਲੋਂ ਇਸ ’ਤੇ ਪਾਬੰਦੀ ਲਗਾਏ ਜਾਣ ਕਾਰਨ ਯੂਰੋਪੀਅਨ ਯੂਨੀਅਨ ਦੇ ਟੀਕਾਕਰਨ ਅਭਿਆਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂ ਕਿ ਵਾਇਰਸ ਦੇ ਵਧਦੇ ਕੇਸਾਂ ਵਿੱਚ ਇਸ  ਦੀ ਕਮੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Germany, Italy, France to halt AstraZeneca shots, further hitting EU  vaccination campaign - The Economic Times

ਇਹ ਟੀਕਾਕਰਨ ਅਭਿਆਨ ਵਿੱਚ ਬ੍ਰਿਟੇਨ ਅਤੇ ਅਮਰੀਕਾ ਤੋਂ ਕਾਫ਼ੀ ਪਿੱਛੇ ਹੈ। ਯੂਰੋਪੀਅਨ ਯੂਨੀਅਨ ਦੀ ਦਵਾਈ ਰੈਗੂਲੇਟਰੀ ਏਜੰਸੀ ਨੇ ਐਕਸਟ੍ਰਾਜੇਨੇਕਾ ਵੈਕਸੀਨ ’ਤੇ ਮਾਹਰਾਂ ਦੀਆਂ ਖੋਜਾਂ ਦੀ  ਸਮੀਖਿਆ ਕਰਨ ਅਤੇ ਇਹ ਤੈਅ ਕਰਨ ਲਈ ਵੀਰਵਾਰ ਨੂੰ ਇਕ ਬੈਠਕ ਬੁਲਾਈ ਕਿ ਕੀ ਕਾਰਵਾਈ ਕਰਨ ਦੀ ਜ਼ਰੂਰਤ ਹੈ। ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਣ ਕਾਰਨ ਯੂਰੋਪ ਦੇ ਬਹੁਤ ਸਾਰੇ ਸਕੂਲਾਂ ਅਤੇ ਬਿਜ਼ਨੈਸ ਨੂੰ ਸਖ਼ਤ ਪ੍ਰਬੰਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਰਮਨੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਐਕਸਟ੍ਰਾਜੇਨੇਕਾ ਸ਼ਾਟਸ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਦੇਸ਼ ਦੇ ਵੈਕਸੀਨ ਰੈਗੂਲੇਟਰੀ, ਪਾਲ ਏਹਰਲਿਚ ਇੰਸਟੀਚਿਊਟ ਦੀ ਸਲਾਹ ‘ਤੇ ਲਿਆ ਗਿਆ ਸੀ। ਇਹ ਫ਼ੈਸਲਾ ਵੈਕਸੀਨ ਲੈਣ ਵਾਲੇ ਲੋਕਾਂ ਵਿੱਚੋਂ 7 ਲੋਕਾਂ ਦੇ ਦਿਮਾਗ਼ ਵਿੱਚ ਬਲੱਡ ਕਲਾਟਸ ਹੋਣ ਤੋਂ ਬਾਅਦ ਲਿਆ ਗਿਆ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰਾਨ ਨੇ ਕਿਹਾ ਕਿ ਉਹ ਦੁਪਹਿਰ ਤਕ ਇਸ ਵੈਕਸੀਨ ਨੂੰ ਬੰਦ ਕਰ ਦੇਣਗੇ।

ਇਸੇ ਤਰ੍ਹਾਂ ਇਟਲੀ, ਸਪੇਨ ਵਿੱਚ ਵੀ ਵੈਕਸੀਨ ’ਤੇ ਪਾਬੰਦੀ ਲਗਾ ਦਿੱਤੀ  ਜਾਵੇਗੀ। ਐਕਸਟ੍ਰਾਜੇਨੇਕਾ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਦੇ 27 ਦੇਸ਼ਾਂ ਅਤੇ ਬ੍ਰਿਟੇਨ ਵਿੱਚ 1.7 ਕਰੋੜ ਲੋਕਾਂ ਨੂੰ ਦਿੱਤੇ ਗਏ ਟੀਕਾਕਰਨ ਵਿੱਚੋਂ ਸਿਰਫ 37 ਬਲੱਡ ਕਲਾਟਸ ਦੇ ਮਾਮਲੇ ਸਾਹਮਣੇ ਆਏ ਹਨ।

ਦਵਾਈ ਨਿਰਮਾਤਾ ਕੰਪਨੀ ਨੇ ਕਿਹਾ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਵੈਕਸੀਨ ਨਾਲ ਬਲੱਡ ਕਲਾਟਸ ਦਾ ਖ਼ਤਰਾ ਵਧ ਜਾਂਦਾ ਹੈ। ਹੋਰਨਾਂ ਸ਼ਹਿਰਾਂ ਵਿੱਚ ਵੀ ਅਸਥਾਈ ਰੂਪ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ।

Click to comment

Leave a Reply

Your email address will not be published.

Most Popular

To Top