News

ਜਨਵਰੀ ਮਹੀਨੇ GST ਕਲੈਕਸ਼ਨ ਨੇ ਤੋੜੇ ਸਾਰੇ ਰਿਕਾਰਡ, ਹੋਈ ਕਰੋੜਾਂ ਦੀ ਕਲੈਕਸ਼ਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਬਜਟ ਪੇਸ਼ ਕਰਨਗੇ। ਅਰਥਵਿਵਸਥਾ ਨੂੰ ਲੈ ਕੇ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਜਨਵਰੀ ਵਿੱਚ ਜੀਐਸਟੀ ਕਲੈਕਸ਼ਨ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਿੱਤੀ ਵਿਭਾਗ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਸ ਮਹੀਨੇ ਇਕ ਲੱਖ ਵੀਹ ਹਜ਼ਾਰ ਕਰੋੜ ਦੇ ਕਰੀਬ ਜੀਐਸਟੀ ਕਲੈਕਸ਼ਨ ਹੋਈ ਹੈ।

Nirmala Sitharaman: FM Nirmala Sitharaman to announce economic package soon  to deal with COVID-19 impact - The Economic Times

ਮੰਤਰਾਲੇ ਨੇ ਅੱਗੇ ਦੱਸਿਆ, ‘ਇਸ ‘ਚ ਕੇਂਦਰੀ ਜੀਐਸਟੀ ਸੀਜੀਐਸਟੀ 21,923 ਕਰੋੜ ਰੁਪਏ, ਸੂਬਿਆਂ ਦੀ ਜੀਐਸਟੀ 29,014 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ (ਆਈਜੀਐਸਟੀ) 60,288 ਕਰੋੜ ਰੁਪਏ (ਸਮਾਨਾਂ ਦੇ ਆਯਾਤ ਤੋਂ ਪ੍ਰਾਪਤ 27, 424 ਕਰੋੜ ਰੁਪਏ) ‘ਤੇ ਉਪਕਰ 8,622 ਕਰੋੜ ਰੁਪਏ (ਮਾਲ ਦੇ ਆਯਾਤ ਤੇ ਇਕੱਠੇ 883 ਕਰੋੜ ਰੁਪਏ) ਸ਼ਾਮਲ ਹਨ।

ਜੀਐਸਟੀ ਵਿਕਰੀ ਰਿਟਰਨ ਦਾਖਲ ਕਰਨ ਦੀ ਜ਼ਿਆਦਾ ਸੰਖਿਆਂ ਦੇ ਕਾਰਨ ਇਹ ਅੰਕੜਾ ਹੋਰ ਜ਼ਿਆਦਾ ਹੋ ਸਕਦਾ ਹੈ। ਵਿੱਤ ਮੰਤਰਾਲੇ ਨੇ ਆਪਣੇ ਟਵੀਟ ‘ਚ ਇਕ ਗ੍ਰਾਫ ਸ਼ੇਅਰ ਕਰ ਲਿਖਿਆ ਹੈ, ‘ਜਨਵਰੀ 2021 ‘ਚ ਜੀਐਸਟੀ ਕਲੈਕਸ਼ਨ ਇਕ ਲੱਖ 19 ਹਜ਼ਾਰ, 847 ਕਰੋੜ ਰੁਪਏ ਰਿਹਾ। ਇਸ ਮਹੀਨੇ ‘ਚ ਜੀਐਸਟੀ ਕਲੈਕਸ਼ਨ ਸਾਲ ਭਰ ਪਹਿਲਾਂ ਦੇ ਮੁਕਾਬਲੇ ‘ਚ ਅੱਠ ਫੀਸਦ ਜ਼ਿਆਦਾ ਹੈ। GST ਲਾਗੂ ਹੋਣ ਤੋਂ ਬਾਅਦ ਤਿੰਨ ਸਾਲ ‘ਚ ਇਹ ਸਭ ਤੋਂ ਜ਼ਿਆਦਾ ਕਮਾਈ ਹੈ।

Click to comment

Leave a Reply

Your email address will not be published. Required fields are marked *

Most Popular

To Top